ਦਿਓਰ ਦੇ ਇਸ਼ਕ 'ਚ ਅੰਨ੍ਹੀ ਨੇ ਕਤਲ ਕਰਵਾ ਦਿੱਤਾ ਵਿਦੇਸ਼ੋਂ ਆਇਆ ਪਤੀ, ਕਰਤੂਤ ਲੁਕਾਉਣ ਲਈ ਕੀਤਾ ਇਹ ਕਾਰਾ

Thursday, Sep 15, 2022 - 12:38 PM (IST)

ਦਿਓਰ ਦੇ ਇਸ਼ਕ 'ਚ ਅੰਨ੍ਹੀ ਨੇ ਕਤਲ ਕਰਵਾ ਦਿੱਤਾ ਵਿਦੇਸ਼ੋਂ ਆਇਆ ਪਤੀ, ਕਰਤੂਤ ਲੁਕਾਉਣ ਲਈ ਕੀਤਾ ਇਹ ਕਾਰਾ

ਮਾਛੀਵਾੜਾ ਸਾਹਿਬ (ਜ. ਬ.) : ਆਪਣੇ ਦਿਓਰ ਦੇ ਇਸ਼ਕ 'ਚ ਅੰਨ੍ਹੀ ਔਰਤ ਨੇ ਪਤੀ ਨੂੰ ਕਤਲ ਕਰਵਾ ਦਿੱਤਾ ਅਤੇ ਆਪਣੀ ਕਰਤੂਤ ਲੁਕਾਉਣ ਲਈ ਉਸ ਦੀ ਲਾਸ਼ ਨੂੰ ਖੂਹ 'ਚ ਸੁੱਟ ਦਿੱਤਾ। ਜਾਣਕਾਰੀ ਮੁਤਾਬਕ ਨੇੜਲੇ ਪਿੰਡ ਗੜ੍ਹੀ ਬੇਟ ਦੇ ਲਾਪਤਾ ਹੋਏ ਨੌਜਵਾਨ ਜਸਵੀਰ ਸਿੰਘ (35) ਦੀ ਲਾਸ਼ ਥਾਣਾ ਰਾਹੋਂ ਦੇ ਪਿੰਡ ਕਾਹਲੋਂ ਨੇੜੇ ਸੜਕ ਕਿਨਾਰੇ ਖੂਹ ’ਚੋਂ ਬਰਾਮਦ ਹੋਈ। ਇਸ ਮਾਮਲੇ ’ਚ ਪੁਲਸ ਨੇ ਜੋ ਸਨਸਨੀਖੇਜ਼ ਖ਼ੁਲਾਸਾ ਕੀਤਾ, ਉਸ 'ਚ ਦਿਓਰ ਪਰਮਿੰਦਰ ਰਾਮ ਉਰਫ਼ ਪਿੰਦੂ ਨੇ ਆਪਣੇ ਰਿਸ਼ਤੇ ’ਚ ਲੱਗਦੀ ਭਾਬੀ ਨਾਲ ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣੇ ਆਪਣੇ ਮਮੇਰੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਲੱਗੇ 'ਜੈਮਰਾਂ' ਬਾਰੇ RTI ਰਾਹੀਂ ਹੋਇਆ ਵੱਡਾ ਖ਼ੁਲਾਸਾ

PunjabKesari

ਥਾਣਾ ਸਮਰਾਲਾ ਦੇ ਡੀ. ਐੱਸ. ਪੀ. ਵਰਿਆਮ ਸਿੰਘ ਅਤੇ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਗੜ੍ਹੀ ਬੇਟ ਦਾ ਇਹ ਨੌਜਵਾਨ ਜਸਵੀਰ ਸਿੰਘ ਦੁਬਈ ਵਿਚ ਕੰਮ ਕਰਦਾ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਪਰਤਿਆ ਸੀ। ਵਿਦੇਸ਼ ਰਹਿਣ ਕਾਰਨ ਉਸਦੀ ਪਤਨੀ ਮਮਤਾ ਦੇ ਨਾਜਾਇਜ਼ ਸਬੰਧ ਉਸਦੇ ਪਤੀ ਜਸਵੀਰ ਸਿੰਘ ਦੇ ਰਿਸ਼ਤੇ ’ਚ ਲੱਗਦੇ ਭਰਾ ਨਾਲ ਬਣ ਗਏ। ਜਦੋਂ ਉਹ ਪਿੰਡ ਪਰਤਿਆ ਤਾਂ ਉਸ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਸਬੰਧੀ ਪਤਾ ਲੱਗਾ। ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਦਿਓਰ ਪਰਮਿੰਦਰ ਰਾਮ ਅਤੇ ਉਸਦੀ ਭਾਬੀ ਮਮਤਾ ਨੇ ਆਪਣੇ ਨਾਜਾਇਜ਼ ਸਬੰਧਾਂ ਵਿਚ ਜਸਵੀਰ ਸਿੰਘ ਨੂੰ ਅੜਿੱਕਾ ਦੇਖਦੇ ਹੋਏ ਉਸ ਨੂੰ ਰਸਤੇ ’ਚੋਂ ਹਟਾਉਣ ਦੀ ਯੋਜਨਾ ਬਣਾਈ।

ਇਹ ਵੀ ਪੜ੍ਹੋ : ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁਲਾਜ਼ਮਾਂ ਨੂੰ ਦਿੱਤੀ ਚਿਤਾਵਨੀ, ਸੁਣੋ Exclusive ਇੰਟਰਵਿਊ (ਵੀਡੀਓ)

ਜਾਣਕਾਰੀ ਅਨੁਸਾਰ ਜਸਵੀਰ ਸਿੰਘ ਸ਼ਨੀਵਾਰ 10 ਸਤੰਬਰ ਨੂੰ ਆਪਣੀ ਪੀਲੀਏ ਦੀ ਬੀਮਾਰੀ ਦੇ ਇਲਾਜ ਲਈ ਨਵਾਂਸ਼ਹਿਰ ਗਿਆ ਅਤੇ ਉਸ ਨੇ ਰਾਹੋਂ ਵਿਖੇ ਉਸਦੇ ਰਿਸ਼ਤੇ ’ਚ ਭੂਆ ਦੇ ਮੁੰਡੇ ਲੱਗਦੇ ਪਰਮਿੰਦਰ ਰਾਮ ਅਤੇ ਉਸਦੇ ਦੋਸਤ ਬਲਜਿੰਦਰ ਸਿੰਘ ਵਾਸੀ ਰਤਲਾਣਾ ਨਾਲ ਮਿਲ ਕੇ ਸ਼ਰਾਬ ਪੀਤੀ। ਇਸ ਮਗਰੋਂ ਪਰਮਿੰਦਰ ਸਿੰਘ ਅਤੇ ਉਸ ਦੇ ਦੋਸਤ ਨੇ ਜਸਵੀਰ ਸਿੰਘ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮਾਛੀਵਾੜਾ ਪੁਲਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਕਤਲ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚੋਂ ਪਰਮਿੰਦਰ ਰਾਮ ਅਤੇ ਮਮਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਸਰੇ ਬਲਜਿੰਦਰ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News