ਚੰਡੀਗੜ੍ਹ : ਦਸੰਬਰ ਦੇ ਪਹਿਲੇ ਹਫਤੇ ਬਦਲੇਗਾ ਮੌਸਮ, ਛਾ ਸਕਦੇ ਨੇ ਬੱਦਲ

Monday, Dec 04, 2017 - 12:04 PM (IST)

ਚੰਡੀਗੜ੍ਹ : ਦਸੰਬਰ ਦੇ ਪਹਿਲੇ ਹਫਤੇ ਬਦਲੇਗਾ ਮੌਸਮ, ਛਾ ਸਕਦੇ ਨੇ ਬੱਦਲ

ਚੰਡੀਗੜ੍ਹ : ਦਸੰਬਰ ਦੇ ਪਹਿਲੇ ਹਫਤੇ 'ਚ ਮੌਸਮ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਸੋਮਵਾਰ ਤੋਂ ਮੌਸਮ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਆਸਮਾਨ 'ਚ ਬੱਦਲ ਛਾ ਸਕਦੇ ਹਨ। ਅਜਿਹਾ ਮੌਸਮ ਅਗਲੇ 3 ਦਿਨ ਤੱਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ 4-5 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਦੇ ਆਸਾਰ ਹਨ। ਇਸ ਦੇ ਕਾਰਨ ਪਹਾੜਾਂ 'ਤੇ ਬਰਫਬਾਰੀ ਹੋ ਸਕਦੀ ਹੈ। ਮੈਦਾਨਾਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਮੈਦਾਨਾਂ 'ਚ ਬਾਰਸ਼ ਹੋਣ ਦੇ ਆਸਾਰ ਘੱਟ ਹੀ ਹਨ ਪਰ ਦਿਨ ਦੇ ਤਾਪਮਾਨ 'ਚ ਗਿਰਾਵਟ ਦੇ ਆਸਾਰ ਹਨ।


Related News