ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਵਾਸਤੇ ਕਣਕ ਦਾ ਟਰੱਕ ਕੀਤਾ ਰਵਾਨਾ

Saturday, May 16, 2020 - 06:15 PM (IST)

ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਵਾਸਤੇ ਕਣਕ ਦਾ ਟਰੱਕ ਕੀਤਾ ਰਵਾਨਾ

ਟਾਂਡਾ ਉੜਮੁੜ(ਮੋਮੀ) - ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਲੰਗਰਾਂ ਵਾਸਤੇ  ਕਣਕ ਦਾ ਟਰੱਕ ਦਾਣਾ ਮੰਡੀ ਟਾਂਡਾ ਤੋਂ ਰਵਾਨਾ ਕੀਤਾ ਗਿਆl ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਨੇ  ਇਹ ਟਰੱਕ ਰਵਾਨਾ ਕਰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ 647 ਬੋਰੀਆਂ ਵਿਚ ਕਣਕ ਰਵਾਨਾ ਕੀਤੀ ਗਈ ਹੈ ਅਤੇ ਹਲਕੇ ਵਿਚੋਂ ਹੁਣ ਤੱਕ 3050 ਬੋਰੀਆਂ ਵਿਚ 1525 ਕੁਇੰਟਲ ਕਣਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਲੰਗਰਾਂ ਵਾਸਤੇ ਭੇਜੀ ਜਾ ਚੁੱਕੀ ਹੈ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਡੁਮਾਣਾ,ਇਕਬਾਲ ਸਿੰਘ ਢਡਿਆਲਾ, ਕੰਮਲਜੀਤ ਸਿੰਘ ਤੁੱਲੀ,ਨਿਰਮਲ ਸਿੰਘ ਮੱਲੀ,ਓਂਕਾਰ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ। 


author

Harinder Kaur

Content Editor

Related News