ਪੰਜਾਬ ’ਚ ਮੀਂਹ ਤੇ ਗੜੇਮਾਰੀ ਨਾਲ ਮੌਸਮ ਹੋਇਆ ਸੁਹਾਵਣਾ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਦਿੱਤੀ ਅਪਡੇਟ

Friday, Jun 02, 2023 - 08:26 AM (IST)

ਲੁਧਿਆਣਾ (ਬਸਰਾ)- ਮਈ ਮਹੀਨੇ ’ਚ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲਦੀ ਰਹੀ ਹੈ ਪਰ ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ | ਵੀਰਵਾਰ ਨੂੰ ਦਿਨ ਭਰ ਤਾਪਮਾਨ ਵਧਣ ਤੋਂ ਬਾਅਦ ਦੇਰ ਸ਼ਾਮ ਪੰਜਾਬ ’ਚ ਕਈ ਥਾਵਾਂ ’ਤੇ ਮੀਂਹ ਪਿਆ ਅਤੇ ਗੜੇਮਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਦੌਰਾਨ ਸੂਰਜ ਆਪਣੀ ਚਮਕ ਦਿਖਾਏਗਾ। ਕੱਲ੍ਹ ਦੇ ਮੁਕਾਬਲੇ ਅੱਜ ਤਾਪਮਾਨ 4.1 ਡਿਗਰੀ ਸੈਲਸੀਅਸ ਵਧ ਗਿਆ ਹੈ।

ਇਹ ਵੀ ਪੜ੍ਹੋ: ISIS ਨੇ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਥੀਏਟਰ ਮਾਲਕ ਨੂੰ ਦਿੱਤੀ ਧਮਕੀ, ਕਿਹਾ-ਬੰਬ ਨਾਲ ਉਡਾ ਦਿਆਂਗੇ

ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿਚ 31.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਜੇ ਮਈ ਮਹੀਨੇ ਦੀ ਗੱਲ ਕਰੀਏ ਤਾਂ ਪੂਰੇ ਮਹੀਨੇ ’ਚ ਕੁੱਝ ਦਿਨ ਛੱਡ ਦੇਈਏ ਤਾਂ ਸਾਰਾ ਮਹੀਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੀ ਹੈ। ਕੁੱਝ ਦਿਨ ਛੱਡ ਕੇ ਪਾਰਾ ਔਸਤ ਨਾਲੋਂ ਹੇਠਾਂ ਹੀ ਰਿਹਾ ਹੈ।

ਇਹ ਵੀ ਪੜ੍ਹੋ: ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News