ਪੰਜਾਬ 'ਚ ਅੱਜ ਗਰਮੀ ਕੱਢੇਗੀ ਵੱਟ, 5 ਜੁਲਾਈ ਤੱਕ ਜਾਣੋ ਮੌਸਮ ਬਾਰੇ ਤਾਜ਼ਾ ਅਪਡੇਟ

Sunday, Jul 02, 2023 - 09:49 AM (IST)

ਪੰਜਾਬ 'ਚ ਅੱਜ ਗਰਮੀ ਕੱਢੇਗੀ ਵੱਟ, 5 ਜੁਲਾਈ ਤੱਕ ਜਾਣੋ ਮੌਸਮ ਬਾਰੇ ਤਾਜ਼ਾ ਅਪਡੇਟ

ਲੁਧਿਆਣਾ (ਬਸਰਾ) : ਪੰਜਾਬ ਭਰ 'ਚ ਬੱਦਲਵਾਈ ਦੇ ਬਾਵਜੂਦ ਐਤਵਾਰ ਨੂੰ ਜ਼ਿਆਦਾਤਰ ਇਲਾਕੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਜੁਲਾਈ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਮੌਸਮ ਸਾਫ਼ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਦੇਖੋ ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ

ਇਸ ਤੋਂ ਬਾਅਦ 3 ਜੁਲਾਈ ਮਤਲਬ ਕਿ ਸੋਮਵਾਰ ਨੂੰ ਵੀ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ 'ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 4 ਅਤੇ 5 ਜੁਲਾਈ ਨੂੰ ਬੱਦਲਵਾਈ, ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨ ਭਾਦਸੋਂ, ਨਾਭਾ, ਫਤਿਹਗੜ੍ਹ ਸਾਹਿਬ, ਸਰਹਿੰਦ, ਧਾਰੀਵਾਲ, ਲੁਧਿਆਣਾ, ਪਟਿਆਲਾ, ਬਰਨਾਲਾ, ਮੁਕੇਰੀਆਂ, ਦੋਰਾਹਾ, ਆਲੀਵਾਲ, ਫਾਜ਼ਿਲਕਾ, ਰਾਜਪੁਰਾ ਆਦਿ ਵਿਖੇ 1 ਤੋਂ 3 ਸੈਂਟੀ ਮੀਟਰ ਤੱਕ ਬਾਰਸ਼ ਹੋਈ।

ਇਹ ਵੀ ਪੜ੍ਹੋ : ਹੁਣ PGI ਚੰਡੀਗੜ੍ਹ 'ਚ ਵੀ ਮਿਲੇਗਾ ਕੈਸ਼ਲੈੱਸ ਇਲਾਜ, ਪੜ੍ਹੋ ਪੂਰੀ ਖ਼ਬਰ

ਮੌਸਮ ਵਿਭਾਗ ਮੁਤਾਬਕ ਬੀਤੇ ਦਿਨ ਤਾਪਮਾਨ 'ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ 39.6 ਡਿਗਰੀ ਰਿਹਾ। ਬੱਦਲਵਾਈ ਵਿਚਕਾਰ ਹੁੰਮਸ ਬਣੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News