ਚੰਡੀਗੜ੍ਹ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

Wednesday, Dec 28, 2022 - 12:43 PM (IST)

ਚੰਡੀਗੜ੍ਹ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਚੰਡੀਗੜ੍ਹ (ਪਾਲ) : ਚੰਡੀਗੜ੍ਹ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਹਰ ਕੋਈ ਠੁਰ-ਠੁਰ ਕਰ ਰਿਹਾ ਹੈ। ਹਾਲਾਂਕਿ ਮੰਗਲਵਾਰ ਨੂੰ ਸ਼ਹਿਰ 'ਚ ਧੁੱਪ-ਛਾਂ ਦਾ ਦੌਰ ਚੱਲਦਾ ਰਿਹਾ। ਧੁੱਪ ਦੇ ਬਾਵਜੂਦ ਸਾਰਾ ਦਿਨ ਸਰਦੀ ਦਾ ਅਹਿਸਾਸ ਹੁੰਦਾ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਹਿਰ ਦੇ ਤਾਪਮਾਨ 'ਚ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਗਿਰਾਵਟ ਦੀ ਸੰਭਾਵਨਾ ਹੈ। ਧੁੰਦ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹੇਗਾ।

ਇਹ ਵੀ ਪੜ੍ਹੋ : Year Ender 2022 : ਪੰਜਾਬ ਦੇ ਵੱਡੇ ਕਤਲਕਾਂਡਾਂ ਨੇ ਕੰਬਾ ਛੱਡੀ ਲੋਕਾਂ ਦੀ ਰੂਹ, ਧੁਰ ਅੰਦਰ ਤੱਕ ਟੁੱਟੇ ਪਰਿਵਾਰ (ਤਸਵੀਰਾਂ)

ਵਿਭਾਗ ਨੇ ਦੱਸਿਆ ਕਿ ਉੱਤਰ-ਪੱਛਮੀਂ ਮੈਦਾਨੀ ਇਲਾਕਿਆਂ 'ਚ ਉੱਚ ਨਮੀ ਤੇ ਹਲਕੀਆਂ ਉੱਤਰੀ ਹਵਾਵਾਂ ਕਾਰਨ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ 'ਚ ਠੰਡ ਪੈ ਰਹੀ ਹੈ। ਆਉਣ ਵਾਲੇ ਦੋ ਦਿਨਾਂ 'ਚ ਹੁਣ ਠੰਡ ਕਾਫ਼ੀ ਪਏਗੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਹਲਕੀ ਧੁੰਦ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 17 ਤੇ ਘੱਟੋ-ਘੱਟ 7 ਡਿਗਰੀ ਰਹਿ ਸਕਦਾ ਹੈ। ਉੱਥੇ ਹੀ ਵੀਰਵਾਰ ਵੀ ਅੰਸ਼ਿਕ ਬੱਦਲ ਛਾਏ ਰਹਿਣ ਅਤੇ ਧੁੰਦ ਦੇ ਆਸਾਰ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

ਵੱਧ ਤੋਂ ਵੱਧ ਤਾਪਮਾਨ 18 ਤੇ ਘੱਟੋ-ਘੱਟ 9 ਡਿਗਰੀ ਰਹੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 19, ਜਦੋਂ ਕਿ ਘੱਟੋ-ਘੱਟ 9 ਡਿਗਰੀ ਰਹੇਗਾ। ਬੀਤੇ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਪਾਰਾ 17 ਡਿਗਰੀ ਰਿਹਾ, ਜੋ ਆਮ ਤੋਂ 5 ਡਿਗਰੀ ਘੱਟ ਦੱਸਿਆ ਗਿਆ। ਉੱਥੇ ਹੀ ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤੋਂ 1 ਡਿਗਰੀ ਘੱਟ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News