ਹਥਿਆਰਾਂ ਦੀ ਨੋਕ ''ਤੇ ਕਾਰਾਂ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼
Tuesday, Jan 21, 2020 - 05:37 PM (IST)
ਤਲਵੰਡੀ ਭਾਈ (ਗੁਲਾਟੀ) : ਸਥਾਨਕ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਕਾਰਾਂ ਖੋਹਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ 2 ਕਾਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਐਸ. ਪੀ. ਫ਼ਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਤਲਵੰਡੀ ਭਾਈ ਪੁਲਸ ਨੂੰ ਇਤਲਾਹ ਮਿਲੀ ਕਿ ਨਿਸ਼ਾਨ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਕੋਟ ਧਰਮ ਚੰਦ, ਜ਼ਿਲਾ ਤਰਨਤਾਰਨ, ਸ਼ਰਨ ਵਾਸੀ ਲਾਲੂ ਘੁੰਮਣ ਅਤੇ ਸਤਵੰਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਕੋਟ ਧਰਮ ਚੰਦ ਉਕਤ ਵਿਅਕਤੀ ਹਥਿਆਰਾਂ ਦੀ ਨੋਕ 'ਤੇ ਕਾਰਾਂ ਖੋਹਣ ਦੇ ਕੰਮ ਨੂੰ ਅੰਜਾਮ ਦਿੰਦੇ ਹਨ ਅਤੇ ਹੁਣ ਉਹ ਤਲਵੰਡੀ ਭਾਈ ਨੇੜੇ ਘੁੰਮ ਰਹੇ ਹਨ।
ਇਸ 'ਤੇ ਕਰਵਾਈ ਕਰਦਿਆਂ ਥਾਣਾ ਤਲਵੰਡੀ ਭਾਈ ਪੁਲਸ ਇੰਚਾਰਜ ਹਰਦੇਵਪ੍ਰੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਨੇ ਸਤਵੰਤ ਸਿੰਘ ਨੂੰ ਇਕ ਐਕਸਸੈੱਟ ਕਾਰ ਸਮੇਤ ਕਾਬੂ ਕੀਤਾ ਜੋ ਉਸ ਵੱਲੋਂ ਹਥਿਆਰਾਂ ਦੀ ਨੋਕ 'ਤੇ ਖੋਹੀ ਸੀ, ਜਿਸ 'ਤੇ ਨੰਬਰ ਵੀ ਜਾਅਲੀ ਲਗਾਇਆ ਸੀ। ਦੋਸ਼ੀ ਨੂੰ ਕਾਬੂ ਕਰਕੇ ਜਦੋਂ ਹੋਰ ਪੁੱਛਗਿਛ ਕੀਤੀ ਤਾਂ ਇਕ ਹੋਰ ਸਵਿੱਫਟ ਕਾਰ ਦੀ ਬਰਾਮਦ ਹੋਈ, ਜਿਸਨੂੰ ਉਨ੍ਹਾਂ ਫਰੀਦਕੋਟ ਤੋਂ ਡਾ. ਵਿਸ਼ਾਲ ਤੋਂ ਖੋਹਿਆ ਸੀ। ਉਪ ਪੁਲਸ ਕਪਤਾਨ ਸਤਨਾਮ ਸਿੰਘ ਨੇ ਦੱਸਿਆ ਕਿ 3 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਫਰਾਰ 2 ਦੋਸ਼ੀਆਂ ਦੀ ਗਿਫ਼ਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।