ਕੈਬਨਿਟ ਮੰਤਰੀ ਦਾ ਐਲਾਨ, ਪਿੰਡਾਂ ਦੇ ਗੰਦੇ ਪਾਣੀ ਦੀ ਸਾਫ਼ ਕਰ ਕੇ ਕੀਤੀ ਜਾਵੇਗੀ ਸਾਰਥਕ ਵਰਤੋਂ

Sunday, Dec 25, 2022 - 03:16 AM (IST)

ਅੰਮ੍ਰਿਤਸਰ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਿੰਡਾਂ ਵਿਚ ਗੰਦੇ ਪਾਣੀ ਦੀ ਸਮੱਸਿਆ ਹੈ ਤੇ ਇਸ ਪਾਣੀ ਨੂੰ ਸਾਫ਼ ਸੁਥਰਾ ਕਰ ਕੇ ਖੇਤਾਂ ਵਿਚ ਵਰਤਣ ਯੋਗ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਸੂਬੇ ਭਰ ਦੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਚਣਬੱਧ ਹੈ ਅਤੇ ਰਾਜ ਭਰ ਦੇ ਪਿੰਡਾਂ ਦਾ ਗੰਦਾ ਪਾਣੀ ਇਸ ਸਮੇਂ ਦੀ ਸਭ ਤੋ ਵੱਡੀ ਸਮੱਸਿਆ ਹੈ। ਸਰਕਾਰ ਪਿੰਡ ਵਾਸੀਆਂ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ਥਾਪਰ ਪ੍ਰਾਜੈਕਟ ਤੇ ਕੰਮ ਕਰ ਰਹੀ ਹੈ, ਜਿਸ ਅਧੀਨ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ ਸੁਥਰਾ ਕਰਨਾ ਅਤੇ ਖੇਤਾਂ ਵਿਚ ਵਰਤਣ ਯੋਗ ਬਣਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - Break-up ਤੋਂ ਦੁਖੀ ਵਿਦਿਆਰਥੀ ਨੇ ਗਲ਼ ਲਾਈ ਮੌਤ, NEET ਦੀ ਕਰ ਰਿਹਾ ਸੀ ਤਿਆਰੀ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਇਕ ਕਰੋੜ ਰੁਪਏ ਦੀ ਵੱਧ ਤੋ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਜਗਦੇਵ ਕਲਾਂ ਵਿਖੇ 24 ਲੱਖ ਰੁਪਏ ਨਾਲ ਛੱਪੜ ਦੀ ਸਫਾਈ ਦਾ ਉਦਘਾਟਨ, 50 ਲੱਖ ਰੁਪਏ ਨਾਲ ਛੱਪੜ ਅਤੇ ਪਾਰਕ ਦਾ ਨੀਂਹ ਪੱਥਰ,19.34 ਲੱਖ ਰੁਪਏ ਨਾਲ ਪਸੂ ਹਸਪਤਾਲ,8.18 ਲੱਖ ਰੁਪਏ ਨਾਲ ਮਾਡਰਨ ਸੱਥ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਕੈਬਿਨਟ ਮੰਤਰੀ ਧਾਲੀਵਾਲ ਨੇ ਗ੍ਰਾਮ ਪੰਚਾਇਤ ਅਵਾਣ ਵਿਖੇ 3 ਲੱਖ ਰੁਪਏ ਦੀ ਲਾਗਤ ਨਾਲ ਕਬਰਸਤਾਨ ਦਾ ਕੰਮ, 5 ਲੱਖ ਰੁਪਏ ਦੀ ਲਾਗਤ ਨਾਲ ਗਲੀ ਦਾ ਕੰਮ ਅਤੇ 2.50 ਲੱਖ ਰੁਪਏ ਦੀ ਲਾਗਤ ਨਾਲ ਰਸਤੇ ਦੇ ਕੰਮ ਦਾ ਵੀ ਉਦਘਾਟਨ ਕੀਤਾ। ਇਸ ਤੋ ਇਲਾਵਾ ਪਿੰਡ ਨਿਸੋਕੇ ਅਤੇ ਪਿੰਡ ਮੰਦਰਾਂਵਾਲਾ ਵਿਖੇ ਵੀ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।

ਇਹ ਖ਼ਬਰ ਵੀ ਪੜ੍ਹੋ - ਸਕੂਲ ਜਾ ਰਹੀ ਅਧਿਆਪਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ 'ਤੇ ਹੀ ਹੋਈ ਦਰਦਨਾਕ ਮੌਤ

ਧਾਲੀਵਾਲ ਨੇ ਕਿਹਾ ਕਿ ਪਿੰਡ ਵਿਚ ਅਜੇ ਬਹੁਤ ਸਾਰੇ ਵਿਕਾਸ ਕਾਰਜ ਹੋਣੇ ਬਾਕੀ ਹਨ ਅਤੇ ਬਾਕੀ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਥੋੜੇ ਸਮੇ ਅੰਦਰ ਕਰ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਖੁਸਪਾਲ ਸਿੰਘ ਧਾਲੀਵਾਲ,ਬੀ ਡੀ ਪੀਓ ਹਰਸ਼ਾ ਛੀਨਾ ਸਮਸ਼ੇਰ ਸਿੰਘ ਬੱਲ, ਬੀ ਡੀ ਪੀ ਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਐਡਵੋਕੇਟ ਰਾਜੀਵ ਮਦਾਨ, ਸੁਬੇਗ ਸਿੰਘ ,ਡੀ ਐਸ ਪੀ ਅਜਨਾਲਾ ਸੰਜੀਵ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News