ਪੰਜਾਬ ਨਤੀਜੇ Live : ਮੋਹਾਲੀ 'ਚ 'ਆਪ' ਉਮੀਦਵਾਰ ਕੁਲਵੰਤ ਸਿੰਘ ਸਭ ਤੋਂ ਅੱਗੇ, ਕਾਂਗਰਸ ਦੇ ਬਲਬੀਰ ਸਿੱਧੂ ਨੂੰ ਪਛਾੜਿਆ

Thursday, Mar 10, 2022 - 11:58 AM (IST)

ਪੰਜਾਬ ਨਤੀਜੇ Live : ਮੋਹਾਲੀ 'ਚ 'ਆਪ' ਉਮੀਦਵਾਰ ਕੁਲਵੰਤ ਸਿੰਘ ਸਭ ਤੋਂ ਅੱਗੇ, ਕਾਂਗਰਸ ਦੇ ਬਲਬੀਰ ਸਿੱਧੂ ਨੂੰ ਪਛਾੜਿਆ

ਮੋਹਾਲੀ (ਰਣਬੀਰ) : ਮੋਹਾਲੀ ਦੇ ਤਿੰਨ ਵਿਧਾਨ ਸਭਾ ਹਲਕਿਆਂ ਮੋਹਾਲੀ, ਖਰੜ ਅਤੇ ਡੇਰਾਬੱਸੀ 'ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ 39049 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਮਾਂ ਦਾ ਅਸ਼ੀਰਵਾਦ ਲੈਣ ਮਗਰੋਂ 'ਭਗਵੰਤ ਮਾਨ' ਸੰਗਰੂਰ ਘਰ ਤੋਂ ਰਵਾਨਾ, ਘਰ ਬਾਹਰ ਬਣਿਆ ਵਿਆਹ ਵਰਗਾ ਮਾਹੌਲ

ਉਨ੍ਹਾਂ ਦੇ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ 17253 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਭਾਜਪਾ ਦੇ ਸੰਜੀਵ ਵਸ਼ਿਸ਼ਟ ਨੂੰ 5356 ਵੋਟਾਂ ਹਾਸਲ ਹੋਈਆਂ ਹਨ। ਵੋਟਾਂ ਦੀ ਗਿਣਤੀ ਨਵੇਂ ਵੋਟਿੰਗ ਸੈਂਟਰ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਅੰਦਰ ਚੱਲ ਰਹੀ ਹੈ। ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਸ਼ਾਂਤੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਦੀ ਪ੍ਰੈੱਸ ਕਾਨਫਰੰਸ, ਜਾਣੋ ਕੀ ਬੋਲੇ

ਡੇਰਾਬੱਸੀ 'ਚ 8ਵੇਂ ਰਾਊਂਡ ਦੇ ਤਾਜ਼ਾ ਰੁਝਾਨ
ਆਮ ਆਦਮੀ ਪਾਰਟੀ ਦੇ ਕੁਲਜੀਤ ਰੰਧਾਵਾ 20927 ਵੋਟਾਂ ਨਾਲ ਅੱਗੇ
ਅਕਾਲੀ ਦਲ ਦੇ ਐੱਨ. ਕੇ. ਸ਼ਰਮਾ 15112 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਦੀਪਿੰਦਰ ਢਿੱਲੋਂ 16531 ਵੋਟਾਂ ਨਾਲ ਤੀਜੇ ਨੰਬਰ 'ਤੇ
ਭਾਜਪਾ ਦੇ ਸੰਜੀਵ ਖੰਨਾ ਨੂੰ ਮਿਲੀਆਂ 12407 ਵੋਟਾਂ

10ਵੇਂ ਰਾਊਂਡ ਦੇ ਤਾਜ਼ਾ ਰੁਝਾਨ
'ਆਪ' ਦੇ ਕੁਲਵੰਤ ਸਿੰਘ 42713 ਵੋਟਾਂ ਨਾਲ ਅੱਗੇ
ਕਾਂਗਰਸ ਦੇ ਬਲਬੀਰ ਸਿੱਧੂ 25170 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਜਪਾ ਦੇ ਸੰਜੀਵ ਵਸ਼ਿਸ਼ਟ ਨੂੰ ਮਿਲੀਆਂ 8064 ਵੋਟਾਂ
ਅਕਾਲੀ ਦਲ ਦੇ ਪਰਮਿੰਦਰ ਸੋਹਾਣਾ ਨੂੰ ਮਿਲੀਆਂ 6674 ਵੋਟਾਂ

9ਵੇਂ ਰਾਊਂਡ ਦੇ ਤਾਜ਼ਾ ਰੁਝਾਨ
ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ 39049
ਕਾਂਗਰਸ ਦੇ ਬਲਬੀਰ ਸਿੰਘ ਸਿੱਧੂ 22589 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਜਪਾ ਦੇ ਸੰਜੀਵ ਵਸ਼ਿਸ਼ਟ ਨੂੰ ਮਿਲੀਆਂ 6483 ਵੋਟਾਂ
ਅਕਾਲੀ ਦਲ ਦੇ ਪਰਮਿੰਦਰ ਸਿੰਘ ਸੋਹਾਣਾ ਨੂੰ ਮਿਲੀਆਂ 6272 ਵੋਟਾਂ

8ਵੇਂ ਰਾਊਂਡ ਦੇ ਰੁਝਾਨ
ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ 34095 ਵੋਟਾਂ ਨਾਲ ਅੱਗੇ
ਕਾਂਗਰਸ ਦੇ ਬਲਬੀਰ ਸਿੱਧੂ 19882 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਜਪਾ ਦੇ ਸੰਜੀਵ ਵਸ਼ਿਸ਼ਟ 5603 ਵੋਟਾਂ ਨਾਲ ਤੀਜੇ ਨੰਬਰ 'ਤੇ
ਅਕਾਲੀ ਦਲ ਦੇ ਪਰਮਿੰਦਰ ਸੁਹਾਣਾ ਨੂੰ 5828 ਵੋਟਾਂ ਮਿਲੀਆਂ

ਅੱਠਵੇਂ ਰਾਊਂਡ ਵਿੱਚ ਡੇਰਾਬਸੀ ਤੋਂ ਆਮ ਆਦਮੀ ਪਾਰਟੀ ਆਗੂ ਕੁਲਜੀਤ ਸਿੰਘ ਰੰਧਾਵਾ 4396 ਨਾਲ ਅੱਗੇ 

7ਵੇਂ ਰਾਊਂਡ ਦੇ ਨਤੀਜੇ
ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ 29109 ਵੋਟਾਂ ਨਾਲ ਅੱਗੇ
ਕਾਂਗਰਸ ਦੇ ਬਲਬੀਰ ਸਿੰਘ ਸਿੱਧੂ 17253 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਜਪਾ ਦੇ ਸੰਜੀਵ ਵਸ਼ਿਸ਼ਟ ਨੂੰ ਮਿਲੀਆਂ 5356 ਵੋਟਾਂ

ਜਾਣੋ ਖਰੜ ਹਲਕੇ ਦਾ ਪੂਰਾ ਵੇਰਵਾ
ਖਰੜ ਹਲਕੇ ਤੋਂ ਕਾਂਗਰਸ ਦੀ ਅਨਮੋਲ ਗਗਨ ਮਾਨ 3455 ਵੋਟਾਂ ਨਾਲ ਅੱਗੇ
ਅਕਾਲੀ-ਬਸਪਾ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਮਿਲੀਆਂ 2265 ਵੋਟਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News