ਲੁਟੇਰਿਆਂ ਦੀ ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਦਾ ਹਾਲਚਾਲ ਜਾਨਣ ਹਸਪਤਾਲ ਪਹੁੰਚੇ ਡਾ. ਅਗਨੀਹੋਤਰੀ
Saturday, Aug 12, 2017 - 05:27 PM (IST)
ਝਬਾਲ(ਨਰਿੰਦਰ)—ਪਿਛਲੇ ਦਿਨੀ ਅੱਡਾਂ ਢੰਡ ਵਿਖੇ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਸੁਨਿਆਰੇ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਝਬਾਲ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਿਲ ਹਨ, ਦਾ ਹਾਲਚਾਲ ਜਾਨਣ ਵਿਧਾਇਕ ਡਾ. ਅਗਨੀਹੋਤਰੀ ਕਾਂਗਰਸੀ ਵਰਕਰਾਂ ਸਮੇਤ ਹਸਪਤਾਲ ਆਏ। ਉਥੇ ਉਨ੍ਹਾਂ ਨੇ ਜ਼ਖਮੀ ਅਮਰਜੀਤ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਹਰ ਤਰ੍ਹਾਂ ਦੀ ਸਹਾਇਤਾਂ ਕਰਨ ਦਾ ਵਿਸ਼ਵਾਸ ਦਿਵਾਇਆਂ।
ਇਸ ਮੌਕੇ ਡਾ. ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਲਕੇ 'ਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਹਲਕੇ 'ਚੋਂ ਨਸ਼ੇ ਦੀ ਬਿਮਾਰੀ ਨੂੰ ਸਖ਼ਤੀ ਨਾਲ ਜੜ੍ਹਾਂ ਤੋਂ ਖ਼ਤਮ ਕਰਨ ਕਿਹਾ। ਉਨ੍ਹਾਂ ਕਿਹਾ ਕਿ ਨਸ਼ਾ ਕਰਾਇਮ ਦੀ ਜੜ੍ਹ ਹੈ। ਇਸ ਮੌਕੇ ਉਨ੍ਹਾਂ ਨਾਲ ਬਲਾਕ ਦੇ ਪ੍ਰਧਾਨ ਸੋਨੂੰ ਦੋਦੇ, ਸਰਪੰਚ ਮੋਨੂੰ ਚੀਮਾਂ, ਸੁਰਿੰਦਰ ਸਿੰਘ ਝਬਾਲ, ਪਰਮਬੀਰ ਸਿੰਘ ਤਰਨਤਾਰਨ, ਚੇਅਰਮੈਨ ਸਾਗਰ ਸ਼ਰਮਾ, ਸਿਮਰਜੀਤ ਸਿੰਘ ਕਪਤਾਨ ਜਿਊਲਰ, ਪੀ. ਏ. ਸ਼ੁਸ਼ਾਤ ਅਗਨੀਹੋਤਰੀ, ਗੁਰਲਾਲ ਸਿੰਘ ਝਬਾਲ ਆਦਿ ਹਾਜ਼ਰ ਸਨ।
