ਵਿਜੀਲੈਂਸ ਦੀ ਰਡਾਰ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ, ਮੁੜ ਪੁੱਛਗਿੱਛ ਲਈ ਬੁਲਾਇਆ

03/28/2023 6:36:47 PM

ਲੁਧਿਆਣਾ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੂੰ ਵਿਜੀਲੈਂਸ ਨੇ ਇਕ ਵਾਰ ਫਿਰ ਪੁੱਛਗਿੱਛ ਲਈ ਬੁਲਾਇਆ ਹੈ। ਵੈਦ ਨੂੰ 29 ਮਾਰਚ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਦੱਸਣਯੋਗ ਹੈ ਕਿ 20 ਮਾਰਚ ਨੂੰ ਪਹਿਲੀ ਵਾਰ ਵੈਦ ਵਿਜੀਲੈਂਸ ਦਫਤਰ ਵਿਚ ਪੇਸ਼ ਹੋਏ ਸਨ। ਇਥੋਂ ਉਨ੍ਹਾਂ ਤੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ ਗਈ ਸੀ ਪਰ ਵਿਜੀਲੈਂਸ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲੇ ਸਨ ਅਤੇ ਕੁਝ ਡਿਟੇਲਸ ਉਨ੍ਹਾਂ ਤੋਂ ਮੰਗੀ ਗਈ ਸੀ। ਜਿਸ ਦੇ ਚੱਲਦੇ ਉਨ੍ਹਾਂ ਨੂੰ ਦੋਬਾਰਾ ਬੁਲਾਉਣ ਦੀ ਗੱਲ ਆਖੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਪ੍ਰਾਪਰਟੀ ਨਾਲ ਜੁੜੇ ਸਵਾਲ ਕਰਨ ਲਈ ਪਿਛਲੇ ਸਤ ਦਿਨਾਂ ਵਿਚ ਵਿਜੀਲੈਂਸ ਨੇ ਨਗਰ ਨਿਗਮ, ਗਲਾਡਾ ਅਤੇ ਇੰਪਰੂਵਮੈਂਟ ਟਰੱਸਟ ਨਾਲ ਜੁੜੇ ਦਸਤਾਵੇਜ਼ ਇਕੱਠੇ ਕੀਤੇ ਹਨ। ਇਸ ਵਿਚ ਵੈਦ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਦਾ ਵੱਡਾ ਝਟਕਾ

ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਵਿਚ ਕੋਈ ਗੜਬੜੀ ਹੈ। ਇਸ ਲਈ ਹੀ ਵੈਦ ਨੂੰ ਸਾਰੀ ਡਿਟੇਲ ਨੂੰ ਪ੍ਰੋਫਾਰਮਾ ਵਿਚ ਭਰ ਕੇ ਦੇਣ ਲਈ ਕਹਾ ਗਿਆ ਸੀ। ਉਨ੍ਹਾਂ ਨੇ ਜਿਹੜੀ ਡਿਟੇਲ ਵੈਦ ਤੋਂ ਮੰਗੀ ਸੀ, ਉਨ੍ਹਾਂ ਨੇ ਦੇ ਦਿੱਤੀ ਹੈ। ਵੈਦ ਦਾ ਕਹਿਣਾ ਸੀ ਕਿ ਉਹ ਈਮਾਨਦਾਰ ਹਨ ਅਤੇ ਸੱਚਾਈ ਦੀ ਰਾਹ ’ਤੇ ਚੱਲਦੇ ਆਏ ਹਨ, ਇਸ ਲਈ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ। 

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ, 2-3 ਦਿਨਾਂ ’ਚ ਹੋ ਸਕਦੈ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News