ਵਰਦੇਵ ਸਿੰਘ ਮਾਨ ਤੋਂ ਸੁਣੋ ਕਿਹੜੇ ਹਾਲਾਤ 'ਚ ਹੋਈ ਬਾਦਲ ਪਰਿਵਾਰ ਨਾਲ ਨੇੜਤਾ (ਵੀਡੀਓ)

Thursday, May 06, 2021 - 06:35 PM (IST)

ਜਲੰਧਰ/ ਗੁਰੂਹਰਸਹਾਏ: 'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਗੁਰੂਹਰਸਹਾਏ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਨਾਲ ਉਨ੍ਹਾਂ ਦੀ ਸਿਆਸੀ ਤੇ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਗਈ। ਇਸ ਦੌਰਾਨ ਵਰਦੇਵ ਸਿੰਘ ਨੋਨੀ ਮਾਨ ਨੇ ਆਪਣੇ ਜ਼ਿੰਦਗੀ ਦੇ ਕਈ ਨਿੱਜੀ ਕਿੱਸੇ ਵੀ ਸਾਂਝੇ ਕੀਤੇ।

ਇਹ ਵੀ ਪੜ੍ਹੋ:   ਆਕਸੀਜਨ ਪਲਾਂਟ ਲਗਵਾਉਣ ਲਈ ਡਾ. ਓਬਰਾਏ ਨੇ ਵਧਾਇਆ ਮਦਦ ਦਾ ਹੱਥ, ਕੈਪਟਨ ਨੂੰ ਕੀਤੀ ਇਹ ਅਪੀਲ

 ਉਨ੍ਹਾਂ ਨੂੰ ਸਿਆਸਤ ’ਚ ਆਉਣ ਬਾਰੇ ਪੁੱਛਿਆ ਗਿਆ ਤਾਂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਵਫ਼ਾਦਾਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ 1976 ਤੋਂ 26 ਸਾਲ ਲਗਾਤਾਰ ਪਿੰਡ ਦੇ ਸਰਪੰਚ ਰਹੇ ਹਨ 1998 ’ਚ ਜਦੋਂ ਉਹ ਮੈਂਬਰ ਪਾਰਲੀਮੈਂਟ ਬਣੇ ਉਸ ਸਮੇਂ ਉਨ੍ਹਾਂ ਨੇ ਸਰਪੰਚੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਉਸ ਤੋਂ ਬਾਅਦ ਪਿੰਡ ਦੀ ਸੰਗਤ ਨੇ ਸਰਬ-ਸੰਮਤੀ ਨਾਲ ਵਰਦੇਵ ਸਿੰਘ ਮਾਨ ਨੂੰ ਸਰਪੰਚ ਚੁਣ ਲਿਆ ਸੀ। ਵਰਦੇਵ ਸਿੰਘ ਮਾਨ 2 ਵਾਰ ਪਿੰਡ ਦੇ ਸਰਪੰਚ ਰਹੇ ਹਨ ਅਤੇ ਉਨ੍ਹਾਂ ਨੇ ਸਰਪੰਚ ਬਣ ਕੇ ਹੀ ਸਿਆਸਤ ’ਚ ਆਉਣ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ 2004 ’ਚ ਜਲਾਲਾਬਾਦ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਉਸ ਤੋਂ ਬਾਅਦ ਪਿਤਾ ਜੀ ਦੀ ਮੌਤ ਤੋਂ ਬਾਅਦ ਅੱਗੇ ਸਿਆਸਤ ਚੱਲਦੀ ਰਹੀ। 

ਇਹ ਵੀ ਪੜ੍ਹੋ:   ਫਗਵਾੜਾ 'ਚ ਐੱਸ.ਐੱਚ.ਓ. ਦੀ ਗੁੰਡਾਗਰਦੀ 'ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ

 

ਪੱਤਰਕਾਰ ਵਲੋਂ ਪੁੱਛਿਆ ਗਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਸਿਆਸਤ ’ਚ ਸਨ ਤਾਂ ਉਸ ਸਮੇਂ ਵਰਦੇਵ ਸਿੰਘ ਮਾਨ ਕੋਲ ਪਾਵਰਾਂ ਸਨ ਤਾਂ ਇਸ ਦਾ ਜਵਾਬ ਦਿੰਦੇ ਹੋਏ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਸਾਡੇ ਵੱਡਿਆਂ ਨੇ ਸਿੱਖਿਆ ਹੀ ਅਜਿਹੀ ਦਿੱਤੀ ਸੀ ਕਿ ਹਮੇਸ਼ਾ 10 ਨਹੁੰਆਂ ਦੀ ਕਿਰਤ ਕਰਕੇ ਖਾਣਾ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਦੀ ਤਾਕਤ ਸਾਡੇ ਸਿਰ ਚੜ੍ਹ ਕੇ ਕਦੇ ਨਹੀਂ ਬੋਲੀ। ਅਸੀਂ ਹਮੇਸ਼ਾਂ ਹੀ ਇਸ ਨੂੰ ਲੋਕ ਸੇਵਾ ਦੇ ਤੌਰ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਸਿਆਸਤ ’ਚ ਵਿਚਰਦਿਆਂ ਨੂੰ ਸਾਰੇ ਬਹੁਤ ਸਾਲ ਹੋ ਗਏ ਪਰ ਇਹ ਪ੍ਰਮਾਤਮਾ ਦੀ ਕਿਰਪਾ ਹੀ ਹੈ।

ਇਹ ਵੀ ਪੜ੍ਹੋ:  ਬਠਿੰਡਾ 'ਚ ਆਕਸੀਜਨ ਸਹੂਲਤਾਂ ਦੀ ਵੱਡੀ ਘਾਟ, ਹਰਸਿਮਰਤ ਨੇ ਏਮਜ਼ ਡਾਇਰੈਕਟਰ ਨੂੰ ਦਿੱਤਾ ਇਹ ਭਰੋਸਾ

ਬਾਦਲ ਪਰਿਵਾਰ ਨਾਲ ਕਿਵੇਂ ਬਣੀ ਨੇੜਤਾ
ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਸੀ। ਉਨ੍ਹਾਂ ਕਿਹਾ ਕਿ 1982 ’ਚ ਜਦੋਂ ਧਰਮਜੋਤ ਮੋਰਚਾ ਲੱਗਿਆ ਤਾਂ ਮੇਰੇ ਪਿਤਾ ਜੀ ਦੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਪਹਿਲੇ ਜਥੇ ’ਚ ਗ੍ਰਿਫ਼ਤਾਰੀ ਦਿੱਤੀ ਸੀ। ਉਸ ਤੋਂ ਲੈ ਕੇ ਲਗਾਤਾਰ 15 ਸਾਲ ਜਦੋਂ ਪੰਜਾਬ ’ਚ ਕਾਲਾ ਦੌਰ ਸ਼ੁਰੂ ਹੋਇਆ ਤਾਂ ਉਸ ਸਮੇਂ ਜੇ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ’ਚ ਹਨ ਤਾਂ ਮੇਰੇ ਪਿਤਾ ਜੀ ਵੀ ਜੇਲ੍ਹ ’ਚ ਰਹੇ ਤਾਂ ਜੇ ਉਹ ਕਿਤੇ ਜਨਤਾ ’ਚ ਵਿਚਰਦੇ ਹਨ ਤਾਂ ਉਹ ਹਮੇਸ਼ਾ ਨਾਲ ਹੀ ਵਿਚਰਦੇ। ਲਗਾਤਾਰ 15 ਸਾਲ ਉਹ ਬਾਦਲ ਪਰਿਵਾਰ ਦੇ ਨਾਲ ਰਹੇ ਹਨ ਅਤੇ 3-3 ਮਹੀਨੇ ਉਸ ਸਮੇਂ ’ਚ ਉਨ੍ਹਾਂ ਦੇ ਪਿਤਾ ਘਰ ਨਹੀਂ ਸੀ ਆਉਂਦੇ ਹੁੰਦੇ ਸਨ। ਉੱਥੋਂ ਹੌਲੀ-ਹੌਲੀ ਨੇੜਤਾ ਬਾਦਲ ਸਾਬ੍ਹ ਨਾਲ ਵੱਧਦੀ ਰਹੀ। ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਦੇ ਹੋਰ ਵੀ ਕਈ ਤਜੁਰਬੇ ਸਾਂਝੇ ਕੀਤੇ ਗਏ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News