ਅਮਰੀਕੀ ਕੰਪਨੀਆਂ ਪੰਜਾਬ ਵਿਚ ਨਿਵੇਸ਼ ਲਈ ਅੱਗੇ ਆਉਣ : ਤਰਨਜੀਤ ਸਿੰਘ ਸੰਧੂ

11/18/2020 11:47:24 PM

ਜਲੰਧਰ, (ਬਿਊਰੋ)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਾਸ਼ਿੰਗਟਨ ਡੀ.ਸੀ ਵਿਚ ਹੋਈ ਯੂ.ਐੱਸ. ਤੇ ਪੰਜਾਬ ਇਨਵੈਸਟਰ ਰਾਊਂਡ ਟੇਬਲ 2020 ਦੇ ਮੰਚ ਤੋਂ ਸੰਬੋਧਨ ਕਰਦਿਆਂ ਅਮਰੀਕਾ ਦੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ ਦਿੱਤਾ ਹੈ। ਇਹ ਉਪਰਾਲਾ ਪੰਜਾਬ ਸਰਕਾਰ ਵਲੋਂ ਅਮਰੀਕਾ ਵਿਚ ਭਾਰਤ ਦੇ ਦੂਤਾਵਾਸ ਅਤੇ ਯੂ.ਐੱਸ. ਇੰਡੀਆ ਸਟੈਟੇਜਿਕ ਪਾਰਟਨਰਸ਼ਿਪ ਫੋਰਮ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਦੇ ਨਿਵੇਸ਼ਕਾਂ ਨੂੰ ਪੰਜਾਬ ਦੇ ਖੇਤੀ ਅਤੇ ਫੂਡ ਪ੍ਰੋਸੈਸਿੰਗ ਤੋਂ ਇਲਾਵਾ ਫਾਰਮਾ ਅਤੇ ਮੈਡੀਕਲ ਡਿਵਾਈਸ ਇੰਜੀਨੀਅਰਿੰਗ ਆਈ.ਟੀ., ਸਿੱਖਿਆ, ਸਟਾਰਟਅੱਪ ਅਤੇ ਨਿਰਮਾਣ ਦੇ ਖੇਤਰਾਂ ਵਿਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਪੁਲਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ

ਆਪਣੇ ਸੰਬੋਧਨ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਅਮਰੀਕਾ ਦੇ ਵਾਲਮਾਰਟ, ਨਿਊ ਬੈਲੇਂਸ, ਮੈਕਡੋਨਲਡ, ਬਰਗਰ ਕਿੰਗ ਅਤੇ ਕੇ.ਐੱਫ.ਸੀ. ਵਰਗੀਆਂ ਕੰਪਨੀਆਂ ਪਹਿਲਾਂ ਹੀ ਨਿਵੇਸ਼ ਕਰ ਚੁੱਕੀਆਂ ਹਨ ਅਤੇ ਪੰਜਾਬ ਵਿਚ ਇਨ੍ਹਾਂ ਅਮਰੀਕੀ ਨਿਵੇਸ਼ਕਾਂ ਨੂੰ ਪੰਜਾਬ ਵਿਚ ਭਰੋਸੇਮੰਦ ਸਹਿਯੋਗੀ ਮਿਲੇ ਹਨ ਅਤੇ ਇਨ੍ਹਾਂ ਅਮਰੀਕੀ ਕੰਪਨੀਆਂ ਨੂੰ ਪੰਜਾਬ ਦੀ ਇੰਡਸਟਰੀ ਅਤੇ ਖੇਤੀ ਸੈਕਟਰ ਸਾਮਾਨ ਦੀ ਸਪਲਾਈ ਕਰ ਰਿਹਾ ਹੈ। ਇਸ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਅਤੇ ਅਮਰੀਕੀ ਨਿਵੇਸ਼ਕਾਂ ਵਿਚਾਲੇ ਪੁੱਲ ਦੀ ਤਰ੍ਹਾਂ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਮਰੀਕਾ ਵਿਚ ਸਥਿਤ ਭਾਰਤ ਦੀ ਅੰਬੈਸੀ ਵਲੋਂ ਅਮਰੀਕੀ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :  ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ

ਅਮਰੀਕੀ ਨਿਵੇਸ਼ਕਾਂ ਨੂੰ  ਸੰਬੋਧਨ ਕਰਦੇ ਹੋਏ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਸ਼ਾਨਦਾਰ ਸੜਕੀ ਨੈੱਟਵਰਕ ਤੋਂ ਸਿੱਖਿਆ, ਵੋਕੇਸ਼ਨਲ ਅਤੇ ਵਿਗਿਆਨਕ ਇੰਸਟੀਚਿਊਟ ਹਨ ਅਤੇ ਅਮਰੀਕਾ ਦੇ ਨਿਵੇਸ਼ਕ ਪੰਜਾਬ ਦੇ ਆਧਾਰਭੂਤ ਢਾਂਚੇ ਦਾ ਇਸਤੇਮਾਲ ਕਰਕੇ ਕਈ ਖੇਤਰਾਂ ਵਿਚ ਨਿਵੇਸ਼ ਕਰ ਸਕਦੇ ਹਨ। ਇਸ ਨਾਲ ਪੰਜਾਬ ਦੀ ਆਰਥਿਕ ਵਿਕਾਸ ਦੇ ਨਾਲ-ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਦੌਰਾਨ ਮਾਸਟਰ ਕਾਰਡ ਸੀ.ਈ.ਓ. ਡਾ. ਅਜੇ ਬੰਗਾ ਤੋਂ ਇਲਾਵਾ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਭਾਰਤ ਤੇ ਅਮਰੀਕਾ ਦੇ ਕਈ ਨਿਵੇਸ਼ਕਾਂ ਨੇ ਹਿੱਸਾ ਲਿਆ। 


Sunny Mehra

Content Editor

Related News