ਕੋਰੋਨਾ ਸੰਕਟ : ਪੰਜਾਬ ''ਚ ਪ੍ਰੀਖਿਆਵਾਂ ਕਰਾਉਣ ਲਈ ਯੂਨੀਵਰਸਿਟੀਆਂ/ਕਾਲਜਾਂ ਨੂੰ ਨਿਰਦੇਸ਼ ਜਾਰੀ

Monday, Jul 06, 2020 - 08:57 AM (IST)

ਕੋਰੋਨਾ ਸੰਕਟ : ਪੰਜਾਬ ''ਚ ਪ੍ਰੀਖਿਆਵਾਂ ਕਰਾਉਣ ਲਈ ਯੂਨੀਵਰਸਿਟੀਆਂ/ਕਾਲਜਾਂ ਨੂੰ ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਸਾਰੇ ਉਪ ਕੁਲਪਤੀਆਂ ਨੂੰ ਸਰਕਾਰੀ/ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਪ੍ਰੀਖਿਆਵਾਂ ਕਰਾਉਣ ਸੰਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇੱਕ ਸਰਕਾਰੀ ਬੁਲਾਰੇ ਮੁਤਾਬਕ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਕੈਂਪਸਾਂ ਅਤੇ ਸਬੰਧਤ ਕਾਲਜਾਂ ਵਿਖੇ ਪ੍ਰੀਖਿਆਵਾਂ ਕਰਾਉਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਆਖਰੀ ਸਾਲ ਜਾਂ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਅੰਕਾਂ/ਗਰੇਡ/ਸੀ. ਜੀ. ਪੀ. ਏ ਦੇ ਆਧਾਰ ’ਤੇ  ਡਿਗਰੀਆਂ/ਡਿਪਲੋਮੇ ਮੁਹੱਈਆ ਕੀਤੇ ਜਾਣਗੇ, ਬਸ਼ਰਤੇ ਵਿਦਿਆਰਥੀਆਂ ਦੇ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਔਸਤ ਗਰੇਡ/ਅੰਕ/ਸੀ. ਜੀ. ਪੀ. ਏ. ਘੱਟੋ-ਘੱਟੋ ਪਾਸ ਅੰਕਾਂ/ਗਰੇਡ/ਸੀ. ਜੀ. ਪੀ. ਏ. ਤੋਂ ਵੱਧ ਹੋਣ।

ਇਹ ਵੀ ਪੜ੍ਹੋ : ''ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਨੇ ਪੈਦਾ ਕੀਤੀ ਮਿਸਾਲ, ਸਾਰੇ ਸੂਬਿਆਂ ਤੋਂ ਮੋਹਰੀ''  
ਬੁਲਾਰੇ ਨੇ ਦੱਸਿਆ ਕਿ ਵਿਚਕਾਰਲੀਆਂ ਕਲਾਸਾਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਜਾਂ ਸਮੈਸਟਰ ਜਾਂ ਸਾਲ 'ਚ ਪ੍ਰਮੋਟ ਕੀਤਾ ਜਾਵੇਗਾ ਪਰ ਜਿਨ੍ਹਾਂ ਵਿਦਿਆਰਥੀਆਂ ਦੇ ਔਸਤ ਗਰੇਡ/ਅੰਕ/ਸੀ. ਜੀ. ਪੀ. ਏ. ਘੱਟੋ-ਘੱਟ ਪਾਸ ਅੰਕਾਂ/ਗਰੇਡ/ਸੀ. ਜੀ. ਪੀ. ਏ ਤੋਂ ਘੱਟ ਹਨ, ਨੂੰ ਉਸ ਸਮੈਸਟਰ ਦੀ ਪ੍ਰੀਖਿਆ ਦੇਣੀ ਪਵੇਗੀ ਅਤੇ ਫਿਰ ਉਨਾਂ ਨੂੰ ਡਿਗਰੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਖਰੀ ਸਾਲ/ਵਿਚਕਾਰਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਅਨੁਸਾਰ ਆਪਣੇ ਗਰੇਡ/ਅੰਕਾਂ 'ਚ ਸੁਧਾਰ ਲਈ ਇਮਤਿਹਾਨ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ।
ਬੁਲਾਰੇ ਨੇ ਅੱਗੇ ਕਿਹਾ ਕਿ ਹਰੇਕ ਯੂਨੀਵਰਸਿਟੀ ਉਕਤ ਦਿਸ਼ਾ-ਨਿਰਦੇਸ਼ਾਂ ਅਤੇ ਆਪਣੇ ਨਿਯਮਾਂ ਤੇ ਸ਼ਰਤਾਂ ਨੂੰ ਧਿਆਨ 'ਚ ਰੱਖਦਿਆਂ ਵਿਦਿਆਰਥੀਆਂ ਨੂੰ ਡਿਗਰੀ/ਪ੍ਰਮੋਟ ਕਰਨ ਸਬੰਧੀ ਨਿਯਮ-ਸ਼ਰਤਾਂ/ਨੀਤੀ ’ਤੇ ਆਪਣੇ ਪੱਧਰ ’ਤੇ ਕੰਮ ਕਰੇਗੀ। ਜਿਹੜੀਆਂ ਯੂਨੀਵਰਸਿਟੀਆਂ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਪ੍ਰਕਿਰਿਆ ਅਧੀਨ ਹਨ, ਉਹ ਉੱਚ ਸਿੱਖਿਆ ਮਹਿਕਮੇ ਦੀ ਮਨਜ਼ੂਰੀ ਨਾਲ ਆਪਣੇ ਅਮਲ ਨੂੰ ਜਾਰੀ ਰੱਖ ਸਕਦੀਆਂ ਹਨ। ਉਕਤ ਦਿਸ਼ਾ ਨਿਰਦੇਸ਼ ਯੋਗ ਅਥਾਰਟੀ ਦੀ ਮਨਜ਼ੂਰੀ ਨਾਲ ਜਾਰੀ ਕੀਤੇ ਗਏ ਹਨ ਅਤੇ ਇਹ ਮੈਡੀਕਲ ਸਿੱਖਿਆ ਅਤੇ ਖੋਜ ਅਤੇ ਸਿਹਤ ਮਹਿਕਮੇ ਅਧੀਨ ਅਦਾਰਿਆਂ ’ਤੇ ਲਾਗੂ ਨਹੀਂ ਹੋਣਗੇ।  
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦੀ ਗਿਣਤੀ 1000 ਤੋਂ ਪਾਰ


author

Babita

Content Editor

Related News