ਪੰਜਾਬ ''ਚ ਹਥਿਆਰਾਂ ਦੀ ਨੋਕ ''ਤੇ ਕੇਂਦਰੀ ਮੰਤਰੀ ਦਾ ਟਰੱਕ ਲੁੱਟਿਆ, ਡਰਾਈਵਰ ਨੇ ਬਿਆਨ ਕੀਤੀ ਸਾਰੀ ਵਾਰਦਾਤ
Wednesday, Sep 21, 2022 - 12:36 PM (IST)
ਖੰਨਾ (ਵਿਪਨ) : ਖੰਨਾ 'ਚ ਤੜਕੇ ਸਵੇਰੇ 4 ਵਜੇ ਲੁਟੇਰਿਆਂ ਵੱਲੋਂ ਇਕ ਟਰੱਕ ਨੂੰ ਨਿਸ਼ਾਨਾ ਬਣਾਉਂਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਨਾਗਪੁਰ ਤੋਂ ਲੁਧਿਆਣਾ ਆ ਰਿਹਾ ਸੀ ਕਿ ਰਾਹ 'ਚ ਉਸ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਟਰੱਕ ਨੂੰ ਸੜਕ ਦੇ ਇਕ ਪਾਸੇ ਖੜ੍ਹਾ ਕਰ ਦਿੱਤਾ।
ਇਸ ਦੌਰਾਨ ਤੜਕੇ ਸਵੇਰੇ 4 ਵਜੇ 3 ਲੁਟੇਰੇ ਆਏ ਅਤੇ ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ ਤੋਂ ਨਕਦੀ, ਮੋਬਾਇਲ ਅਤੇ ਟਰੱਕ ਦੀ ਬੈਟਰੀ ਲੈ ਕੇ ਫ਼ਰਾਰ ਹੋ ਗਏ। ਟਰੱਕ ਡਰਾਈਵਰ ਵੱਲੋਂ ਉਕਤ ਟਰੱਕ ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਦੱਸਿਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ 2023 ਤੋਂ ਬੰਦ, EV ਨੀਤੀ ਨੂੰ ਦਿੱਤੀ ਗਈ ਮਨਜ਼ੂਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ