ਜਲੰਧਰ ਦੇ ਸਿਵਲ ਹਸਪਤਾਲ ਵਿਚ ਏ.ਡੀ.ਸੀ ਅਤੇ ਡੀ.ਸੀ ਵੱਲੋਂ ਅਚਨਚੇਤ ਛਾਪੇਮਾਰੀ
Friday, Jul 07, 2017 - 10:28 AM (IST)
ਜਲੰਧਰ(ਸੋਨੂੰ)—ਏ. ਡੀ .ਸੀ ਅਤੇ ਡੀ. ਸੀ. ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਜਿਸ ਵਿਚ ਏ. ਡੀ. ਸੀ ਨੇ ਸਿਵਲ ਸਰਜਨ ਦਫਤਰ ਅਤੇ ਡੀ. ਸੀ ਨੇ ਹਸਪਤਾਲ ਦਾ ਦੌਰਾ ਕੀਤਾ। ਇਸਦੇ ਨਾਲ ਹੀ ਉਨ੍ਹਾਂ ਡਾਕਟਰਾਂ ਦੀ ਹਾਜ਼ਰੀ ਰਜਿਸਟਰ ਦੀ ਵੀ ਜਾਂਚ ਕੀਤੀ।
ਇਸਦੇ ਨਾਲ ਹੀ ਡੀ.ਸੀ ਵੱਲੋਂ ਬੱਚਿਆ ਦੇ ਵਾਰਡ ਅਤੇ ਓ.ਪੀ.ਡੀ ਦੀ ਚੈਕਿੰਗ ਕੀਤੀ ਗਈ ਅਤੇ ਮਰੀਜ਼ਾਂ ਕੋਲੋ ਹਸਪਤਾਲ ਵਿਚ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆਂ ਗਿਆ।
