ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ

Wednesday, Apr 27, 2022 - 09:10 AM (IST)

ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ

ਲੁਧਿਆਣਾ (ਰਾਜ) : ਕਲਯੁਗੀ ਚਾਚੇ ਵੱਲੋਂ ਆਪਣੇ ਹੀ ਸਕੇ ਭਤੀਜੇ ਨੂੰ ਡਰਾ-ਧਮਕਾ ਕੇ ਉਸ ਨਾਲ ਬਦਫ਼ੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਚਾਚੇ ਦੀਆਂ ਹਰਕਤਾਂ ਬੰਦ ਨਾ ਹੋਈਆਂ ਤਾਂ ਬੱਚੇ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਨੇ ਪੀੜਤ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ 'ਪੰਜਾਬ ਸਟੇਟ ਪਲਾਨਿੰਗ ਬੋਰਡ ਭੰਗ', ਖ਼ਤਮ ਹੋਈ ਬੀਬੀ ਭੱਠਲ ਦੀ ਪ੍ਰਧਾਨਗੀ

ਪੀੜਤ ਬੱਚੇ ਦੀ ਮਾਂ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਦੀਪਕ ਉਸ ਦਾ ਦਿਓਰ ਹੈ। ਕੁੱਝ ਸਮਾਂ ਪਹਿਲਾਂ ਉਹ ਅਤੇ ਉਸ ਦਾ ਪਤੀ ਮਾਰਕਿਟ ਗਏ ਸਨ, ਪਿੱਛੋਂ ਘਰ ’ਚ ਉਸ ਦਾ 10 ਸਾਲ ਦਾ ਪੁੱਤਰ ਅਤੇ ਦਿਓਰ ਦੀਪਕ ਸਨ। ਦੀਪਕ ਨੇ ਉਸ ਦੇ ਪੁੱਤਰ ਨੂੰ ਡਰਾ-ਧਮਕਾ ਕੇ ਉਸ ਨਾਲ ਬਦਫ਼ੈਲੀ ਕੀਤੀ। ਉਸ ਦਾ ਪੁੱਤਰ ਇੰਨਾ ਡਰ ਗਿਆ ਸੀ ਕਿ ਪਹਿਲਾਂ ਉਸ ਨੇ ਕੁੱਝ ਵੀ ਨਹੀਂ ਦੱਸਿਆ। ਇਸ ਤੋਂ ਬਾਅਦ ਦਿਓਰ ਨੇ ਫਿਰ ਪੁੱਤਰ ਨਾਲ ਗਲਤ ਕੰਮ ਕੀਤਾ ਤਾਂ ਪੁੱਤਰ ਨੇ ਹਿੰਮਤ ਕਰ ਕੇ ਦੱਸਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜਨਾਨੀ ਦੇ ਦੂਜੇ ਵਿਆਹ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ, ਅਖ਼ੀਰ 'ਚ ਸਾਹਮਣੇ ਆਈ ਇਹ ਗੱਲ

ਉਧਰ, ਥਾਣਾ ਡਾਬਾ ਦੇ ਐੱਸ. ਐੱਚ. ਓ. ਇੰਸ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੇ ਰਿਮਾਂਡ ਹਾਸਲ ਕਰ ਕੇ ਉਸ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News