ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 4 ਲੱਖ

Saturday, Oct 12, 2024 - 05:21 PM (IST)

ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 4 ਲੱਖ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਨਿਵਾਸੀ ਪ੍ਰਦੀਪ ਸਿੰਘ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 4 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਨਾਰਾਇਣ ਸਿੰਘ ਨਿਵਾਸੀ ਪਿੰਡ ਖੁਖਰਾਣਾ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ਦੀ ਉਸ ਦੇ ਰਿਸ਼ਤੇਦਾਰ ਰਾਹੀਂ ਕਥਿਤ ਦੋਸ਼ੀ ਟਰੈਵਲ ਏਜੰਟ ਨਾਰਾਇਣ ਸਿੰਘ ਨਿਵਾਸੀ ਪਿੰਡ ਖੁਖਰਾਣਾ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਦੋ ਸਾਲ ਦੇ ਵਰਕ ਪਰਮਿਟ ’ਤੇ ਯੂਕ੍ਰੇਨ ਭੇਜ ਦੇਵੇਗਾ, ਜਿਸ ’ਤੇ 4.50 ਲੱਖ ਰੁਪਏ ਖਰਚ ਆਵੇਗਾ। ਉਸ ਨੇ ਮੈਂਨੂੰ ਮੋਗਾ ਆ ਕੇ ਆਪਣਾ ਪਾਸਪੋਰਟ ਦੇਣ ਲਈ ਕਿਹਾ।

ਮੈਂ ਉਸ ਨੂੰ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਮੋਗਾ ਆ ਕੇ ਦੇ ਦਿੱਤੇ। 17 ਮਈ 2021 ਨੂੰ ਉਸ ਨੇ ਕਿਹਾ ਕਿ ਤੁਹਾਡਾ ਵੀਜ਼ਾ ਆ ਗਿਆ ਹੈ। ਮੈਂ ਉਸ ਨੂੰ 4.50 ਲੱਖ ਰੁਪਏ ਨਕਦ ਦੇ ਦਿੱਤੇ ਅਤੇ ਉਸ ਨੇ ਮੇਰੇ ਨਾਲ ਇਕ ਇਕਰਾਰਨਾਮਾ ਵੀ ਕੀਤਾ। ਉਕਤ ਟਰੈਵਲ ਏਜੰਟ ਨੇ ਮੈਂਨੂੰ ਕਿਹਾ ਕਿ ਉਹ ਉਸਨੂੰ ਅਸਲ ਪਾਸਪੋਰਟ ਟਿਕਟ ਦੇ ਨਾਲ ਹੀ ਵਾਪਸ ਕਰ ਦੇਵੇਗਾ। ਇਸ ਦੇ ਬਾਅਦ ਉਹ ਟਾਲ-ਮਟੋਲ ਕਰਨ ਲੱਗਾ ਅਤੇ ਕਿਹਾ ਕਿ ਅਜੇ ਫਲਾਈਟਾਂ ਬੰਦ ਹਨ ਅਤੇ ਉਹ ਉਸਦਾ ਵੀਜ਼ਾ ਵਧਾ ਦੇਵੇਗਾ। ਇਸ ਤਰ੍ਹਾਂ ਉਸ ਨੇ ਨਾ ਤਾਂ ਮੇਰਾ ਵੀਜ਼ਾ ਵਧਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਅਤੇ ਨਾ ਹੀ ਯੂਕ੍ਰੇਨ ਭੇਜਿਆ। ਜਦ ਅਸੀਂ ਉਸ ਦੇ ਕੋਲ ਜਾ ਕੇ ਗੱਲ ਕੀਤੀ ਤਾਂ ਉਸ ਨੇ 50 ਹਜ਼ਾਰ ਰੁਪਏ ਅਤੇ ਪਾਸਪੋਰਟ ਵਾਪਸ ਕਰ ਦਿੱਤੇ ਅਤੇ ਬਾਕੀ ਪੈਸੇ ਕਿਸ਼ਤਾਂ ਵਿਚ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ 20 ਜਨਵਰੀ 2024 ਤੱਕ 3 ਲੱਖ ਰੁਪਏ ਵਾਪਸ ਕਰ ਦੇਵੇਗਾ, ਜੋ ਵਾਪਸ ਨਹੀਂ ਕੀਤੇ। ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਦੀ ਜਾਂਚ ਐਂਟੀ ਫਰਾਡ ਸੈਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ।

ਜਾਂਚ ਅਧਿਕਾਰੀ ਨੇ ਦੋਨਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਤਾਂ ਟਰੈਵਲ ਏਜੰਟ ਨਾਰਾਇਣ ਸਿੰਘ ਨੇ ਕਿਹਾ ਕਿ ਉਸ ਨੇ ਪਟਿਆਲਾ ਦੇ ਇਕ ਟਰੈਵਲ ਏਜੰਟ ਤੋਂ ਵੀਜ਼ਾ ਲਵਾਇਆ ਹੈ, ਪਰ ਕੋਈ ਸਬੂਤ ਪੇਸ਼ ਨਾ ਕਰ ਸਕਿਆ। ਜਾਂਚ ਦੌਰਾਨ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਖ਼ਿਲਾਫ਼ ਧੋਖਾਧੀ ਦਾ ਮਾਮਲਾ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News