ਕੱਪਡ਼ਾ ਚੋਰੀ ਕਰਨ ਦੇ ਦੋਸ਼ ’ਚ 2 ਅੌਰਤਾਂ ਗ੍ਰਿਫ਼ਤਾਰ

Sunday, Jul 08, 2018 - 01:08 AM (IST)

ਕੱਪਡ਼ਾ ਚੋਰੀ ਕਰਨ ਦੇ ਦੋਸ਼ ’ਚ 2 ਅੌਰਤਾਂ ਗ੍ਰਿਫ਼ਤਾਰ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਦੀ ਪੁਲਸ ਨੇ ਜਲੰਧਰ ਰੋਡ ’ਤੇ ਸਥਿਤ ਇਕ ਕੱਪਡ਼ੇ ਦੀ ਦੁਕਾਨ ਵਿਚੋਂ ਕੱਪਡ਼ਾ ਚੋਰੀ ਕਰਨ ਦੇ ਦੋਸ਼ ’ਚ 2 ਅੌਰਤਾਂ ਰਾਜ ਰਾਣੀ ਤੇ ਜੋਤੀ ਰਾਣੀ ਵਾਸੀ ਲਾਡੋਵਾਲ (ਫਿਲੌਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੁਕਾਨ ਦੇ ਮਾਲਕ ਦਾਨਿਸ਼ ਵਾਸੀ ਚੌਕ  ਸੁਰਾਜਾਂ ਨੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਦਿੱਤੀ। ਪੁਲਸ ਨੇ ਫੁਟੇਜ ਦੇ ਅਾਧਾਰ ’ਤੇ ਦੋਵੇਂ ਦੋਸ਼ੀ ਅੌਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
 


Related News