ਮੀਂਹ ਕਾਰਨ ਦੋ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਡਿੱਗੀਆ ਛੱਤਾਂ
Friday, Aug 04, 2017 - 04:19 PM (IST)
ਬਟਾਲਾ(ਸੈਂਡੀ/ਕਲਸੀ/ਸਾਹਿਲ) - ਬੀਤੇ ਦਿਨੀ ਇੱਥੇ ਦੇ ਨਜ਼ਦੀਕ ਪਿੰਡ ਸਦਾਰੰਗ ਅਤੇ ਅੰਮੋਨੰਗਲ ਦੇ ਦੋ ਗਰੀਬ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਇਕ ਹੀ ਬਾਲਿਆਂ ਵਾਲਾ ਕਮਰਾ ਹੈ ਅਤੇ ਬੀਤੀ ਰਾਤ ਬਰਸਾਤ ਆਉਣ ਕਾਰਨ ਅਚਾਨਕ ਸਾਡੀ ਛੱਤ ਡਿੱਗ ਗਈ। ਜਿਸ ਕਾਰਨ ਸਾਡੇ ਘਰ ਅੰਦਰ ਪਿਆ ਸਾਰਾ ਸਾਮਾਨ ਖਰਾਬ ਹੋ ਗਿਆ। ਉਸਨੇ ਦੱਸਿਆ ਕਿ ਛੱਤ ਹੇਠਾਂ ਹੋਣ ਕਾਰਨ ਮੈਂ ਅਤੇ ਮੇਰੇ ਪਰਿਵਾਰ ਨੂੰ ਮਾਮੂਲੀ ਸੱਟਾਂ ਲੱਗੀਆ ਪਰ ਸਾਡੇ ਘਰ ਦਾ ਸਮਾਨ ਨਸ਼ਟ ਹੋ ਗਿਆ।
ਇਸੇ ਤਰ੍ਹਾਂ ਗੁਰਦਿਆਲ ਸਿੰਘ ਪੁੱਤਰ ਨੰਦ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਛੱਤ ਹੇਠਾਂ ਸੁੱਤੇ ਹੋਏ ਸੀ ਕਿ ਸਾਡੀ ਕਾਣਿਆਂ ਦੀ ਛੱਤ ਜੋ ਬਰਸਾਤ ਕਾਰਨ ਹੇਠਾਂ ਡਿੱਗ ਗਈ ਅਤੇ ਅਸੀ ਦੋਵੇ ਪਤੀ ਪਤਨੀ ਜਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਸਾਨੂੰ ਛੱਤ ਹੇਠਿਓ ਕੱਢਿਆ। ਛੱਤ ਹੇਠਾਂ ਡਿੱਗਣ ਨਾਲ ਸਾਡੇ ਘਰ ਦਾ ਸਾਰਾ ਸਾਮਾਨ ਟੁੱਟ ਭੱਜ ਗਿਆ। ਇਸ ਸੰਬੰਧੀ ਦੋਵੇ ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਸੀ ਬਹੁਤ ਗਰੀਬ ਹਾਂ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਅਤੇ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।