ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ
Friday, Feb 02, 2024 - 11:19 AM (IST)
ਕਪੂਰਥਲਾ/ ਜਲੰਧਰ (ਮਹਾਜਨ)-ਜਲੰਧਰ ਅੰਮ੍ਰਿਤਸਰ ਹਾਈਵੇਅ ’ਤੇ ਪਿੰਡ ਹੰਬੋਵਾਲ ਨੇੜੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਔਰਤ ਸਮੇਤ 3 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਜਦਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, ਡੋਸੇ 'ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ
ਸੰਨੀ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾਂ ਜਲੰਧਰ ਨੇ ਦੱਸਿਆ ਕਿ 31 ਜਨਵਰੀ ਨੂੰ ਉਸ ਦੇ ਸਾਲੇ ਦਾ ਵਿਆਹ ਸੀ ਅਤੇ ਉਹ ਰਾਤ ਨੂੰ ਅੰਮ੍ਰਿਤਸਰ ਪਾਰਟੀ ਲਈ ਗਿਆ ਸੀ, ਜਿਸ ਵਿਚ ਉਸ ਪੂਰਾ ਪਰਿਵਾਰ ਅਤੇ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ ਸ਼ਾਮਲ ਹੋਏ ਸਨ ਅਤੇ ਬੁਲੰਦਪੁਰ ਥਾਣਾ ਮਕਸੂਦਾਂ ਦਾ ਰਹਿਣ ਵਾਲਾ ਰਾਮ ਪ੍ਰਕਾਸ਼ ਵੀ ਉਸ ਦੇ ਨਾਲ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੀ ਸਵਿੱਫਟ ਕਾਰ ਵਿਚ ਅੰਮ੍ਰਿਤਸਰ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ। 1 ਫਰਵਰੀ ਨੂੰ ਸਵੇਰੇ 1.30 ਵਜੇ ਦੇ ਕਰੀਬ ਅਸੀਂ ਵਿਆਹ ਤੋਂ ਆਪਣੇ ਘਰ ਜਾ ਰਹੇ ਸੀ ਤਾਂ ਮੇਰੀ ਕਾਰ ਵਿਚ ਮੇਰੀ ਪਤਨੀ ਨੀਤੂ, ਲੜਕਾ ਰੂਹਾਨ ਬੈਠੇ ਸਨ ਅਤੇ ਮੇਰੇ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ ਦੀ ਸਵਿੱਫਟ ਕਾਰ ਵਿਚ ਮੇਰਾ ਚਚੇਰਾ ਭਰਾ ਰਾਹੁਲ, ਮੇਰਾ ਪਿਤਾ ਦਲਬੀਰ, ਮੇਰਾ ਚਚੇਰੀ ਭੈਣ ਰੀਆ ਅਤੇ ਮੇਰਾ ਲੜਕਾ ਹਿਮੈਕਸ ਬੈਠੇ ਸਨ ਅਤੇ ਮੇਰਾ ਦੋਸਤ ਕਾਰ ਚਲਾ ਰਿਹਾ ਸੀ।
ਸੰਨੀ ਨੇ ਦੱਸਿਆ ਕਿ ਸਵੇਰੇ ਕਰੀਬ 2.30 ਵਜੇ ਜਦੋਂ ਅਸੀਂ ਟੋਲ ਪਲਾਜ਼ਾ ਢਿੱਲਵਾਂ ਵਿਖੇ ਪਹੁੰਚੇ ਤਾਂ ਪਿੰਡ ਹੰਬੋਵਾਲ ਨੇੜੇ ਜੀ. ਟੀ. ਰੋਡ ’ਤੇ ਪੰਪ ਦੇ ਕੋਲ ਇਕ ਟਰੱਕ ਖੜ੍ਹਾ ਸੀ, ਜਿਸ ਨੂੰ ਡਰਾਈਵਰ ਨੇ ਜੀ. ਟੀ. ਰੋਡ ’ਤੇ ਗਲਤ ਪਾਰਕ ਕੀਤਾ ਹੋਇਆ ਸੀ। ਮੇਰੇ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ ਦੀ ਸਵਿੱਫਟ ਕਾਰ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੈਂ ਆਪਣੀ ਕਾਰ ਰੋਕ ਕੇ ਵੇਖਿਆ ਕਿ ਹਾਦਸੇ ਵਿਚ ਮੇਰੇ ਪਿਤਾ ਦਲਬੀਰ ਸਿੰਘ ਅਤੇ ਰਾਹੁਲ ਕੁਮਾਰ ਦੀ ਮੌਤ ਹੋ ਗਈ ਅਤੇ ਮੇਰਾ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ, ਮੇਰੀ ਭੈਣ ਰੀਆ ਅਤੇ ਮੇਰਾ ਲੜਕਾ ਹਿਮੈਕਸ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਸੁਭਾਨਪੁਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।