ਪੰਜਾਬ 'ਚ ਵਾਪਰੀ ਵੱਡੀ ਅਣਹੋਣੀ, ਭਾਖੜਾ ਨਹਿਰ 'ਚ ਰੀਲ ਬਣਾਉਂਦਿਆਂ ਡੁੱਬੇ ਦੋ ਮੁੰਡੇ

Saturday, Aug 10, 2024 - 08:12 PM (IST)

ਪਟਿਆਲਾ- ਪਟਿਆਲਾ ਦੇ ਅਬਲੋਵਾਲ ਸਥਿਤ ਭਾਖੜਾ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਰੀਲ ਬਣਾ ਰਹੇ 2 ਅੱਲੜ ਉਮਰ ਦੇ ਮੁੰਡਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਰੀਲ ਬਣਾਉਂਦਿਆਂ ਸਮੇਂ 2 ਮੁੰਡੇ ਭਾਖੜਾ ਨਹਿਰ ਦੇ ਵਿਚ ਡੁੱਬ ਗਏ ਜਿਨਾਂ ਦੀ ਭਾਲ ਗੋਤਾਖੋਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। 

ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ (14) ਅਤੇ ਸਾਹਿਲ ਕੁਮਾਰ (17) ਵਜੋਂ ਹੋਈ ਹੈ, ਜੋ ਗਰਮੀ ਤੋਂ ਰਾਹਤ ਪਾਉਣ ਦੇ ਲਈ ਆਪਣੇ 2 ਹੋਰ ਸਾਥੀਆਂ ਦੇ ਨਾਲ ਭਾਖੜਾ ਨਹਿਰ 'ਚ ਨਹਾਣ ਲਈ ਪਹੁੰਚੇ ਸਨ। ਨਹਾਉਂਦੇ ਸਮੇਂ ਉਨ੍ਹਾਂ ਨੇ ਰੀਲ ਬਣਾਉਣ ਦੀ ਸੋਚੀ ਅਤੇ 14 ਸਾਲਾ ਕਰਨ ਨੇ ਭਾਖੜਾ ਦੇ ਵਿਚ ਛਾਲ ਮਾਰ ਦਿੱਤੀ ਅਤੇ ਪਾਣੀ ਦੇ ਤੇਜ਼ ਵਹਾਆ ਦੇ ਵਿਚ ਉਹ ਰੁੜ ਗਿਆ। ਕਰਨ ਨੂੰ ਡੁੱਬਦਾ ਦੇਖ ਸਾਹਿਲ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਦੋਵੇਂ ਮੁੰਡੇ ਭਾਖੜਾ ਨਹਿਰ ਦੇ ਵਿਚ ਡੁੱਬ ਗਏ। ਜਿਨਾਂ ਦੀ ਭਾਲ ਰੋਡ ਦੇ ਭਾਖੜਾ ਨਹਿਰ ਦੇ ਉੱਪਰ ਭੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਵੱਲੋਂ ਲਗਾਤਾਰ ਕੀਤੀ ਰਹੀ ਹੈ। 


Rakesh

Content Editor

Related News