ਜਦੋਂ CM ਦਫਤਰ ਨੂੰ ਕੀਤੇ ਟਵੀਟ ਤੋਂ ਬਾਅਦ ਬਜ਼ੁਰਗ ਔਰਤ ਲਈ ਦਵਾਈ ਲੈ ਪਹੁੰਚੀ ਟਾਂਡਾ ਪੁਲਸ ਦੀ ਟੀਮ

Friday, Apr 10, 2020 - 04:57 PM (IST)

ਜਦੋਂ CM ਦਫਤਰ ਨੂੰ ਕੀਤੇ ਟਵੀਟ ਤੋਂ ਬਾਅਦ ਬਜ਼ੁਰਗ ਔਰਤ ਲਈ ਦਵਾਈ ਲੈ ਪਹੁੰਚੀ ਟਾਂਡਾ ਪੁਲਸ ਦੀ ਟੀਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਲਾਏ ਗਏ ਕਰਫਿਊ ਕਾਰਨ ਦਵਾਈਆਂ ਨੂੰ ਲੈ ਕੇ ਆ ਰਹੀ ਸਮੱਸਿਆ ਦੇ ਹੱਲ ਲਈ ਪੁਲਸ ਅਤੇ ਪ੍ਰਸ਼ਾਸ਼ਨ ਕਾਫੀ ਉੱਦਮ ਕਰ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸ਼ਨ ਦੇ ਇਸ ਉੱਦਮ ਦੇ ਬਾਵਜੂਦ ਟਾਂਡਾ ਤੋਂ ਦੂਰ ਪੈਂਦੇ ਪਿੰਡਾਂ ਦੇ ਵਸਨੀਕਾਂ ਨੂੰ ਦਵਾਈਆਂ ਅਤੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇਕ ਮੁਸ਼ਕਲ ਬੀਤੇ ਦਿਨ ਦਿੱਲੀ ਰਹਿੰਦੇ ਬਲਾਕ ਟਾਂਡਾ ਦੇ ਪਿੰਡ ਸੈਦੂਪੁਰ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਨੂੰ ਆਈ, ਜਿਸ ਦੀ ਬਜ਼ੁਰਗ ਮਾਤਾ ਨੂੰ ਸ਼ੁਗਰ ਦੀ ਦਵਾਈ ਕਰਫਿਊ ਕਰ ਕੇ ਨਹੀਂ ਮਿਲ ਰਹੀ ਸੀ। ਕਰਫਿਊ ਮੌਕੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸੋਸ਼ਲ ਮੀਡੀਆ ਸਾਧਨ ਦਾ ਸਹਾਰਾ ਲੈਂਦੇ ਹੋਏ ਸੀ.ਐੱਮ.ਓ. ਪੰਜਾਬ ਨੂੰ ਸ਼ਾਮੀ ਆਪਣੀ ਲੋੜ ਸੰਬੰਧੀ ਟਵੀਟ ਕੀਤਾ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)

ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’

ਟਵੀਟ ਮਿਲਦੇ ਸਾਰ ਹਰਕਤ ਵਿਚ ਆਉਂਦਿਆ ਮੁੱਖ ਮੰਤਰੀ ਦਫਤਰ ਵਲੋਂ ਹੁਸ਼ਿਆਰਪੁਰ ਪੁਲਸ ਨੂੰ ਮਦਦ ਲਈ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਰਾਤ ਦੇ ਸਮੇਂ ਮੈਡੀਕਲ ਸਟੋਰ ਖੁੱਲ੍ਹਵਾ ਕੇ ਦਵਾਈ ਲਈ ਅਤੇ ਖੁਦ ਪਿੰਡ ਸੈਦੂਪੁਰ ਪਹੁੰਚ ਕੇ ਬਜ਼ੁਰਗ ਔਰਤ ਨੂੰ ਦੇਣ ਪੁੱਜੇ। 

ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ      

ਪੜ੍ਹੋ ਇਹ ਵੀ ਖਬਰ - ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ

ਦੂਜੇ ਪਾਸੇ ਆਈ .ਟੀ .ਸੈਕਟਰ ਵਿਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਫੋਨ ’ਤੇ ਦਿੱਲੀ ਤੋਂ ਗੱਲ ਕਰਦਿਆਂ ਦੱਸਿਆ ਕਿ ਉਸ ਦੀ ਮਾਤਾ ਸ਼ੁਗਰ ਦੀ ਮਰੀਜ਼ ਹੈ। ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਸ਼ੁਗਰ ਦੀ ਦਵਾਈ ਨਹੀਂ ਸੀ ਮਿਲ ਰਹੀ, ਜਿਸ ਕਰਕੇ ਉਸ ਨੇ ਟਵੀਟ ਕਰਕੇ ਮਦਦ ਮੰਗੀ। ਉਸਨੇ ਪੰਜਾਬ ਪੁਲਸ ਅਤੇ ਸੀ.ਐੱਮ.ਓ. ਪੰਜਾਬ ਦਾ ਮਦਦ ਕਰਨ ’ਤੇ ਧੰਨਵਾਦ ਕੀਤਾ। 


author

rajwinder kaur

Content Editor

Related News