ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੀਜੀ ਵਾਰ ਵਿਧਾਇਕ ਬਣੇ

Thursday, Mar 10, 2022 - 08:38 PM (IST)

ਬਟਾਲਾ (ਮਠਾਰੂ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿਚ ਕਾਂਗਰਸ ਦੇ ਸੀਨੀਅਰ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ 5545 ਵੋਟਾਂ ਦੀ ਲੀਡ ਦੇ ਨਾਲ ਚੋਣ ਹਰਾ ਕੇ ਲਗਾਤਾਰ ਤੀਸਰੀ ਵਾਰ ਚੋਣ ਜਿੱਤ ਗਏ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂੰ ਤੀਸਰੇ ਨੰਬਰ 'ਤੇ ਰਹੇ ਹਨ। ਇਸ ਤੋਂ ਇਲਾਵਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਇਨ੍ਹਾਂ ਸਮੇਤ ਕੁੱਲ 8 ਉਮੀਦਵਾਰਾਂ ਵੱਲੋਂ ਆਪਣੀ ਕਿਸਮਤ ਅਜ਼ਮਾਈ ਗਈ।

ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਅੱਜ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿਚ ਕਾਂਗਰਸ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਈ. ਵੀ. ਐੱਮ. ਰਾਹੀਂ 46148 ਵੋਟਾਂ ਪਈਆਂ, ਜਦਕਿ ਡਾਕ ਰਾਹੀਂ 163 ਵੋਟਾਂ ਮਿਲੀਆਂ।  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕੁੱਲ 46311 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੂੰ ਈ. ਵੀ. ਐੱਮ. ਮਸ਼ੀਨ ਰਾਹੀਂ 40605 ਵੋਟਾਂ ਪਈਆਂ, ਜਦਕਿ 161 ਵੋਟਾਂ ਡਾਕ ਰਾਹੀਂ ਪ੍ਰਾਪਤ ਹੋਈਆ। ਲਖਬੀਰ ਸਿੰਘ ਲੋਧੀਨੰਗਲ ਕੁੱਲ 40766 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂੰ ਨੂੰ ਈ. ਵੀ. ਐੱਮ. ਰਾਹੀਂ 35441 ਵੋਟਾਂ ਮਿਲੀਆਂ, ਜਦਕਿ ਡਾਕ ਰਾਹੀਂ 378 ਵੋਟਾਂ ਦੀ ਪ੍ਰਾਪਤੀ ਹੋਈ। ਬਲਬੀਰ ਸਿੰਘ ਪੰਨੂੰ ਕੁੱਲ 35819 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦਲ ਦੇ ਉਮੀਦਵਾਰ ਕੁਲਵੰਤ ਸਿੰਘ ਮਝੈਲ ਨੂੰ ਈ. ਵੀ. ਐੱਮ. ਰਾਹੀਂ 3363 ਵੋਟਾਂ ਮਿਲੀਆਂ, ਜਦਕਿ 27 ਵੋਟਾਂ ਦੀ ਪ੍ਰਾਪਤੀ ਡਾਕ ਰਾਹੀ ਹੋਈ। ਕੁਲਵੰਤ ਸਿੰਘ ਨੂੰ ਕੁੱਲ 3390 ਵੋਟਾਂ ਮਿਲੀਆਂ।

ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
 ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਤਜਿੰਦਰ ਸਿੰਘ ਬਿਊਟੀ ਰੰਧਾਵਾ ਨੂੰ ਈ. ਵੀ. ਐੱਮ. ਰਾਹੀਂ 380 ਵੋਟਾਂ ਮਿਲੀਆਂ, ਜਦਕਿ 26 ਵੋਟਾਂ ਡਾਕ ਰਾਹੀਂ ਮਿਲੀਆਂ। ਬਿਊਟੀ ਰੰਧਾਵਾ ਨੂੰ ਕੁੱਲ 406 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਅਮਰਬੀਰ ਸਿੰਘ ਨੂੰ ਈ. ਵੀ. ਐੱਮ. ਰਾਹੀਂ 195 ਵੋਟਾਂ ਮਿਲੀਆਂ ਅਤੇ ਇਕ ਵੋਟ ਡਾਕ ਰਾਹੀਂ ਪ੍ਰਾਪਤ ਹੋਈ। ਅਮਰਬੀਰ ਸਿੰਘ ਨੂੰ ਕੁੱਲ 196 ਵੋਟਾਂ ਮਿਲੀਆਂ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਸਾਹਿਬ ਸਿੰਘ ਨੂੰ ਈ. ਵੀ. ਐੱਮ. ਰਾਹੀਂ 398 ਵੋਟਾਂ ਮਿਲੀਆਂ ਅਤੇ ਇਕ ਵੋਟ ਡਾਕ ਰਾਹੀਂ ਪ੍ਰਾਪਤ ਹੋਈ। ਸਾਹਿਬ ਸਿੰਘ ਨੂੰ ਕੁੱਲ 399 ਵੋਟਾਂ ਮਿਲੀਆਂ। ਇਸੇ ਤਰ੍ਹਾਂ ਆਜਾਦ ਉਮੀਦਵਾਰ ਬਲਜਿੰਦਰ ਸਿੰਘ ਨੂੰ ਈ. ਵੀ. ਐੱਮ. ਰਾਹੀਂ 721 ਵੋਟਾਂ ਮਿਲੀਆਂ, ਜਦਕਿ 2 ਵੋਟਾਂ ਡਾਕ ਰਾਹੀਂ ਮਿਲੀਆ। ਬਲਜਿੰਦਰ ਸਿੰਘ ਨੂੰ ਕੁੱਲ 723 ਵੋਟਾਂ ਦੀ ਪ੍ਰਾਪਤੀ ਹੋਈ। ਫਤਿਹਗੜ੍ਹ ਚੂੜੀਆਂ ਹਲਕੇ ਤੋਂ ਨੋਟਾ ਦੇ ਖਾਤੇ 'ਚ ਈ. ਵੀ. ਐੱਮ. ਰਾਹੀਂ 806 ਵੋਟਾਂ ਪਈਆਂ, ਜਦਕਿ 6 ਵੋਟਾ ਡਾਕ ਰਾਹੀ ਨੋਟਾਂ ਨੂੰ ਭੇਜੀਆਂ ਗਈਆਂ। ਕੁੱਲ 812 ਵੋਟਾਂ ਨੋਟਾ ਦੇ ਖਾਤੇ ਵਿਚ ਗਈਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News