ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ ''ਤ੍ਰਿਣਮੂਲ ਕਾਂਗਰਸ''

Tuesday, Dec 18, 2018 - 02:52 PM (IST)

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ ''ਤ੍ਰਿਣਮੂਲ ਕਾਂਗਰਸ''

ਖਰੜ (ਰਣਬੀਰ, ਅਮਰਦੀਪ, ਸ਼ਸ਼ੀ) : ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਲ ਇੰਡੀਆ (ਤ੍ਰਿਣਮੂਲ) ਕਾਂਗਰਸ ਪੰਜਾਬ 'ਚ ਸਾਰੀਆਂ ਕੁੱਲ 13 ਸੀਟਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੀਟ ਤੋਂ ਵੀ ਚੋਣ ਲੜੇਗੀ। ਇਹ ਜਾਣਕਾਰੀ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਖਰੜ ਵਿਖ਼ੇ ਆਯੋਜਿਤ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਇਸ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਲਏ ਗਏ ਫ਼ੈਸਲੇ ਦਾ ਸੁਆਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਵਾਲੇ ਤੇਲੰਗਾਨਾ ਹਾਈਕੋਰਟ ਦੇ ਜੱਜ ਸੰਦੀਪ ਰੰਜਨ ਸੇਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ ਅਤੇ ਭਾਰਤ ਵਰਗੇ ਬਹੁ ਧਰਮੀ ਦੇਸ਼ 'ਚ ਫ਼ਿੱਕ ਪਾਊ ਬਿਆਨ ਦੇਣ ਵਾਲੇ ਇਸ ਜੱਜ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਪਾਰਟੀ 'ਚ ਵਿਸਥਾਰ ਕਰਦਿਆਂ ਭੁਪਿੰਦਰ ਸਿੰਘ, ਹਰਨੇਕ ਸਿੰਘ ਕਰਲਜੀਤ ਸਿੰਘ ਬਜਹੇੜੀ, ਜਗਤਾਰ ਸਿੰਘ ਰੁੜਕੀ ਅਤੇ ਨਿਪੁਨ ਕੌਸ਼ਿਕ ਨੂੰ ਜ਼ਿਲਾ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ, ਜਦੋਂ ਕਿ ਆਤਮਜੀਤ ਸਿੰਘ, ਧਰਮਪਾਲ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ, ਹਰਪ੍ਰੀਤ ਸਿੰਘ ਅਤੇ ਚੂਹੜ ਸਿੰਘ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ। ਇਸ ਮੌਕੇ ਰੌਸ਼ਨ ਲਾਲ ਗੋਇਲ, ਤਰਸੇਮ ਲਾਲ ਜੈਨ, ਹੈਰੀ ਸੰਧੂ, ਸੰਦੀਪਇੰਦਰ ਸਿੰਘ ਬਰਾੜ, ਮੇਜਰ ਸਿੰਘ ਬਜਹੇੜੀ ਅਤੇ ਮਨਦੀਪ ਸਿੰਘ ਬੈਦਵਾਣ ਆਦਿ ਮੌਜੂਦ ਸਨ।
 


author

Babita

Content Editor

Related News