ਬਲਬੀਰ ਸਿੰਘ ਦੇ ਇਲਾਜ ਲਈ ਸਰਕਾਰ ਵਲੋਂ 5 ਲੱਖ ਦੀ ਸਹਾਇਤਾ ਰਾਸ਼ੀ ਜਾਰੀ

Wednesday, Jun 26, 2019 - 10:18 PM (IST)

ਬਲਬੀਰ ਸਿੰਘ ਦੇ ਇਲਾਜ ਲਈ ਸਰਕਾਰ ਵਲੋਂ 5 ਲੱਖ ਦੀ ਸਹਾਇਤਾ ਰਾਸ਼ੀ ਜਾਰੀ

ਚੰਡੀਗਡ਼੍ਹ (ਅਸ਼ਵਨੀ)- ਪੀ. ਜੀ. ਆਈ. ਵਿਖੇ ਜ਼ੇਰੇ ਇਲਾਜ ਹਾਕੀ ਖੇਡ ’ਚ 3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ (94) ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਖੇਡ ਵਿਭਾਗ ਦੀ ਡਾਇਰੈਕਟਰ ਅਤੇ ਮੁੱਖ ਮੰਤਰੀ ਦੀ ਵਧੀਕ ਪ੍ਰਮੁੱਖ ਸਕੱਤਰ ਅੰਮ੍ਰਿਤ ਗਿੱਲ ਨੇ ਅੱਜ ਪੀ. ਜੀ. ਆਈ. ਵਿਖੇ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਉਤੇ ਉਹ ਅੱਜ ਬਲਬੀਰ ਸਿੰਘ ਸੀਨੀਅਰ ਦਾ ਪਤਾ ਲੈਣ ਲਈ ਪੀ. ਜੀ. ਆਈ. ਵਿਖੇ ਗਏ ਸਨ, ਜਿਥੇ ਉਨ੍ਹਾਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌਂਪਿਆ, ਉਥੇ ਮੁੱਖ ਮੰਤਰੀ ਵਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਵਿਸ਼ਵਾਸ ਵੀ ਦਿਵਾਇਆ ਗਿਆ।


author

Gurdeep Singh

Content Editor

Related News