ਪੰਜਾਬ ਪੁਲਸ ਦੇ 1 IPS ਤੇ 5 PPS ਅਧਿਕਾਰੀ ਤਬਦੀਲ

Friday, Mar 05, 2021 - 02:29 AM (IST)

ਪੰਜਾਬ ਪੁਲਸ ਦੇ 1 IPS ਤੇ 5 PPS ਅਧਿਕਾਰੀ ਤਬਦੀਲ

ਚੰਡੀਗੜ੍ਹ/ਜਲੰਧਰ (ਜਸਪ੍ਰੀਤ, ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਇਕ ਆਈ.ਪੀ.ਐੱਸ. ਅਤੇ ਪੰਜ ਪੀ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਉਨ੍ਹਾਂ ਵਿਚ ਨਵੀਂ ਨਿਯੁਕਤੀ ਦਾ ਇੰਤਜ਼ਾਰ ਕਰ ਰਹੀ ਓਡਿਸ਼ਾ ਕਾਡਰ ਦੀ ਆਈ.ਪੀ.ਐੱਸ. ਅਧਿਕਾਰੀ ਸੌਮਿਆ ਮਿਸ਼ਰਾ ਨੂੰ ਲੁਧਿਆਣਾ ਵਿਚ ਡੀ.ਸੀ.ਪੀ. ਟ੍ਰੈਫਿਕ ਐਂਡ ਕ੍ਰਾਈਮ ਤਾਇਨਾਤ ਕੀਤਾ ਹੈ।

PunjabKesari

ਜਿਨ੍ਹਾਂ ਪੀ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਉਨ੍ਹਾਂ ਵਿਚ ਜਲੰਧਰ ਦੇ ਡੀ.ਸੀ.ਪੀ. ਟ੍ਰੈਫਿਕ ਐਂਡ ਸਕਿਓਰਿਟੀ ਨਰੇਸ਼ ਡੋਗਰਾ ਨੂੰ ਏ.ਆਈ.ਜੀ., ਬੀ.ਓ.ਆਈ., ਚੰਡੀਗੜ੍ਹ, ਲੁਧਿਆਣਾ ਦੇ ਉਦਯੋਗਿਕ ਖੇਤਰ ਦੇ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਨੂੰ ਐੱਸ.ਪੀ. (ਜਾਂਚ) ਸੰਗਰੂਰ, ਫਾਜ਼ਿਲਕਾ ਦੇ ਐੱਸ.ਪੀ. ਆਪ੍ਰੇਸ਼ਨ ਜਗਦੀਸ਼ ਕੁਮਾਰ ਨੂੰ ਐੱਸ.ਪੀ. ਸਪੈਸ਼ਲ ਬ੍ਰਾਂਚ ਤਰਨਤਾਰਨ, ਸੀ.ਐੱਮ ਸਕਿਓਰਿਟੀ ਵਿੰਗ ਦੇ ਐੱਸ.ਪੀ. ਮਨਪ੍ਰੀਤ ਸਿੰਘ ਨੂੰ ਖੰਨਾ ਦੇ ਐੱਸ.ਪੀ. ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਖੰਨਾ ਦੇ ਐੱਸ.ਪੀ. ਜਾਂਚ ਅਨਿਲ ਕੁਮਾਰ ਨੂੰ ਖੰਨਾ ਦੇ ਐੱਸ.ਪੀ. (ਪੀ.ਬੀ.ਆਈ.) ਤਾਇਨਾਤ ਕੀਤਾ ਗਿਆ ਹੈ।


author

Bharat Thapa

Content Editor

Related News