ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ ਬਦਲੀ; ਪੜ੍ਹੋ ਪੂਰੀ LIST
Tuesday, Aug 11, 2026 - 08:22 PM (IST)
ਜਲੰਧਰ (ਜਤਿੰਦਰ ਚੋਪੜਾ): ਪੰਜਾਬ ਵਿਚ 4 IAS ਅਫ਼ਸਰਾਂ ਦਾ ਤਬਾਦਲਾ ਹੋ ਗਿਆ ਹੈ। ਇਸ ਸਬੰਧੀ ਜਾਰੀ ਅਧਿਕਾਰਤ ਲਿਸਟ ਵਿਚ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨਿਕਾਸ ਕੁਮਾਰ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਹੁਣ ਆਮ ਰਾਜ ਪ੍ਰਬੰਧਕ ਤੇ ਤਾਲਮੇਲ ਵਿਭਾਗ ਦਾ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਿਕਾਸ ਕੁਮਾਰ ਦੀ ਜਗ੍ਹਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੂੰ ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ, ਸੂਚੀ ਵਿਚ ਵਰੁਣ ਰੂਜ਼ਮ ਤੇ ਸਾਕਸ਼ੀ ਸਾਹਨੀ ਦਾ ਨਾਂ ਵੀ ਸ਼ਾਮਲ ਹੈ। ਪੜ੍ਹੋ ਪੂਰੀ LIST-

