ਪੰਜਾਬ ਸਰਕਾਰ ਵਲੋਂ 6 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ

11/19/2019 11:10:33 PM

ਚੰਡੀਗੜ੍ਹ, (ਭੁੱਲਰ)— ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸਮੇਤ 6 ਆਈ.ਏ.ਐੱਸ. ਤੇ 2 ਪੀ. ਸੀ.ਐੱਸ. ਅਧਿਕਾਰੀਆਂ ਦਾ ਮੰਗਲਵਾਰ ਤਬਾਦਲਾ ਕੀਤਾ ਗਿਆ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ ਆਈ.ਏ.ਐੱਸ ਅਧਿਕਾਰੀਆਂ 'ਚ ਪਨਸਪ ਦੇ ਐਮ.ਡੀ. ਅਮਰਪਾਲ ਸਿੰਘ ਨੂੰ ਬਦਲ ਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਮਹਿੰਦਰਪਾਲ ਵਿਸ਼ੇਸ਼ ਸਕੱਤਰ ਲੋਕਲ ਬਾਡੀਜ਼ ਨੂੰ ਵਿਸ਼ੇਸ਼ ਸਕੱਤਰ ਗ੍ਰਹਿ, ਨਿਆਂ ਦੇ ਜੇਲ ਅਤੇ ਸਟੇਟ ਚੋਣ ਕਮਿਸ਼ਨ ਦੇ ਸਕੱਤਰ ਦਾ ਵਾਧੂ ਚਾਰਜ, ਰਾਮਬੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਐੱਮ.ਡੀ. ਪਨਸਪ, ਗੁਰਪ੍ਰੀਤ ਸਿੰਘ ਖਹਿਰਾ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਨਗਰ ਨਿਗਮ ਪਠਾਨਕੋਟ ਦੇ ਕਮਿਸ਼ਨਰ ਦਾ ਵਾਧੂ ਚਾਰਜ, ਕਰੁਨੇਸ਼ ਸ਼ਰਮਾ ਡਾਇਰੈਕਟਰ ਲੋਕਲ ਬਾਡੀਜ਼ ਨੂੰ ਅਡੀਸ਼ਨਲ ਸਕੱਤਰ ਜਲ ਸਰੋਤ, ਭੁਪਿੰਦਰਪਾਲ ਸਿੰਘ ਕਮਿਸ਼ਨਰ ਨਗਰ ਨਿਗਮ ਐੱਸ.ਏ.ਐੱਸ. ਨਗਰ ਨੂੰ ਬਦਲ ਕੇ ਡਾਇਰੈਕਟਰ ਲੋਕਲ ਬਾਡੀਜ਼ ਲਾਇਆ ਗਿਆ ਹੈ। ਪੀ.ਸੀ.ਐੱਸ. ਅਧਿਕਾਰੀਆਂ 'ਚ ਕਮਲ ਕੁਮਾਰ ਉਪ ਸਕੱਤਰ ਗ੍ਰਹਿ ਨਿਆਂ ਜੇਲਾਂ ਤੇ ਸਕੱਤਰ ਸਟੇਟ ਚੋਣ ਕਮਿਸ਼ਨ ਨੂੰ ਕਮਿਸ਼ਨਰ ਨਗਰ ਨਿਗਮ ਐੱਸ.ਏ.ਐੱਸ. ਨਗਰ ਅਤੇ ਰੋਹਿਤ ਗੁਪਤਾ ਡਿਪਟੀ ਸੈਕਟਰੀ ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਨੂੰ ਡਿਪਟੀ ਸੈਕਟਰੀ ਲੋਕਲ ਬਾਡੀਜ਼ ਪੰਜਾਬ ਲਾਇਆ ਗਿਆ ਹੈ।


KamalJeet Singh

Content Editor

Related News