6 ਹੋਰ ਤਹਿਸੀਲਦਾਰ ਤੇ 19 ਨਾਇਬ ਤਹਿਸੀਲਦਾਰ ਤਬਦੀਲ

Friday, Jul 20, 2018 - 06:53 AM (IST)

ਚੰਡੀਗੜ੍ਹ  (ਭੁੱਲਰ) - ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਬਾਅਦ ਉਨ੍ਹਾਂ ਦੇ ਵਿਭਾਗ ਵਲੋਂ ਅੱਜ 6 ਹੋਰ ਤਹਿਸੀਲਦਾਰਾਂ ਅਤੇ 19 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਬੰਧਕੀ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ 3 ਜ਼ਿਲਾ ਮਾਲ ਅਫ਼ਸਰਾਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਰਨਜੀਤ ਸਿੰਘ ਟਿਵਾਣਾ ਜ਼ਿਲਾ ਮਾਲ ਅਫ਼ਸਰ ਬਠਿੰਡਾ ਨੂੰ ਜ਼ਿਲਾ ਮਾਨਸਾ ਅਤੇ ਅਮਨਪਾਲ ਸਿੰਘ ਜ਼ਿਲਾ ਮਾਲ ਅਫ਼ਸਰ ਗੁਰਦਾਸਪੁਰ ਨੂੰ ਜ਼ਿਲਾ ਪਠਾਨਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਅਹਿਮਦਗੜ੍ਹ ਤਾਇਨਾਤ ਕੀਤਾ ਗਿਆ ਹੈ ਜਦੋਂਕਿ ਹਰਜੀਤ ਸਿੰਘ ਨੂੰ ਸੁਨਾਮ ਤੋਂ ਪਾਤੜਾਂ, ਰਾਮ ਕ੍ਰਿਸ਼ਨ ਨੂੰ ਪਾਤੜਾਂ ਤੋਂ ਸੁਨਾਮ, ਜੀਵਨ ਕੁਮਾਰ ਗਰਗ ਨੂੰ ਬਾਊਂਡਰੀ ਸੈੱਲ ਤੋਂ ਬਠਿੰਡਾ, ਸੁਖਰਾਜ ਸਿੰਘ ਢਿੱਲੋਂ ਨੂੰ ਜੈਤੋ ਤੋਂ ਤਲਵੰਡੀ ਸਾਬੋ ਅਤੇ ਵਾਧੂ ਚਾਰਜ ਮੌੜ ਅਤੇ ਸ਼ੀਸ਼ ਪਾਲ ਨੂੰ ਤਲਵੰਡੀ ਸਾਬੋ ਵਾਧੂ ਚਾਰਜ ਮੌੜ ਤੋਂ ਜੈਤੋ ਲਾਇਆ ਗਿਆ ਹੈ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੂੰ ਲੁਧਿਆਣਾ (ਪੂਰਬੀ) ਤੋਂ ਮੰਡੀ ਗੋਬਿੰਦਗੜ੍ਹ, ਸਤੀਸ਼ ਕੁਮਾਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਲੁਧਿਆਣਾ (ਪੂਰਬੀ), ਜੋਗਿੰਦਰ ਸਿੰਘ ਨੂੰ ਸਿੱਧਵਾਂ ਬੇਟ ਤੋਂ ਨੂਰਪੁਰਬੇਦੀ, ਸੁਰਿੰਦਰਪਾਲ ਨੂੰ ਨੂਰਪੁਰਬੇਦੀ ਤੋਂ ਆਨੰਦਪੁਰ ਸਾਹਿਬ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਓਂ ਤੋਂ ਇਲਾਵਾ ਸਿੱਧਵਾਂ ਬੇਟ ਦਾ ਵਾਧੂ ਚਾਰਜ, ਹਰਿੰਦਰਜੀਤ ਸਿੰਘ ਨੂੰ ਖਰੜ ਤੋਂ ਮੋਰਿੰਡਾ, ਵਰਿਆਮ ਸਿੰਘ ਨੌਸ਼ਹਿਰਾ ਮੱਝਾ ਸਿੰਘ ਨੂੰ ਵਾਧੂ ਚਾਰਜ ਬਟਾਲਾ, ਮਨਜੀਤ ਸਿੰਘ ਵਾਲੀਆ ਨੂੰ ਕਲਾਨੌਰ ਤੋਂ ਇਲਾਵਾ ਫਤਿਹਗੜ੍ਹ ਚੂੜੀਆਂ ਦਾ ਵਾਧੂ ਚਾਰਜ, ਮਨਦੀਪ ਸਿੰਘ ਨੂੰ ਭੁੰਗਾ ਤੋਂ ਢਿੱਲਵਾਂ, ਸੰਦੀਪ ਕੁਮਾਰ ਨੂੰ ਨੋਡਲ ਅਫਸਰ ਕਾਲ ਸੈਂਟਰ ਦਫ਼ਤਰ ਲੈਂਡ ਰਿਕਾਰਡ ਜਲੰਧਰ ਤੋਂ ਗੜ੍ਹਸ਼ੰਕਰ, ਗੁਰਸੇਵਕ ਚੰਦ ਨੂੰ ਸ਼ਾਹਕੋਟ ਤੋਂ ਤਲਵਾੜਾ, ਵਰਿੰਦਰ ਭਾਟੀਆ ਨੂੰ ਤਲਵਾੜਾ ਤੋਂ ਸ਼ਾਹਕੋਟ, ਸੁਰਿੰਦਰ ਕੁਮਾਰ ਨੂੰ ਬੱਧਨੀ ਕਲਾਂ ਤੋਂ ਗੋਨੇਆਣਾ ਤੇ ਵਾਧੂ ਚਾਰਜ ਨਥਾਣਾ, ਸੁਖਜੀਤ ਸਿੰਘ ਨੂੰ ਨਥਾਣਾ ਤੋਂ ਬੱਧਨੀ ਕਲਾਂ, ਦੀਪਕ ਭਾਰਦਵਾਜ ਨੂੰ ਬੁਢਲਾਡਾ ਤੋਂ ਖਰੜ, ਕਰਮਜੀਤ ਸਿੰਘ ਨੂੰ ਮਹਿਲ ਕਲਾਂ ਨੂੰ ਧੂਰੀ ਤੇ ਸ਼ੇਰਪੁਰ ਵਾਧੂ ਚਾਰਜ, ਅਸ਼ੋਕ ਜਿੰਦਲ ਨੂੰ ਸ਼ੇਰਪੁਰ ਤੋਂ ਮਹਿਲ ਕਲਾਂ, ਸੁਖਚਰਨ ਸਿੰਘ ਨੂੰ ਗੋਨਿਆਣਾ ਤੋਂ ਭਗਤਾ ਭਾਈਕਾ ਅਤੇ ਰਾਜੇਸ਼ ਕੁਮਾਰ ਨਹਿਰਾ ਨੂੰ ਰੂਪਨਗਰ ਤੋਂ ਬੰਜੜਤੋੜ, ਪਟਿਆਲਾ ਵਿਖੇ ਲਾਇਆ ਗਿਆ ਹੈ।


Related News