ਹੁਣ ਪੰਜਾਬ ''ਚ ਵੀ ਕੱਟੇ ਜਾਣਗੇ ''ਭਾਰੀ ਚਾਲਾਨ'', ਟਰਾਂਸਪੋਰਟ ਵਿਭਾਗ ਵਲੋਂ ਨਵੀਂ ਨੋਟੀਫਿਕੇਸ਼ਨ ਜਾਰੀ

12/19/2019 6:38:04 PM

ਚੰਡੀਗੜ੍ਹ (ਵਰੁਣ, ਭੁੱਲਰ) : ਪੰਜਾਬ 'ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੁਣ ਇਸ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਸੂਬੇ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਗਿਆ ਹੈ। ਇਸ ਬਾਰੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗੇਗਾ। ਨਵੀਂ ਨੋਟੀਫਿਕੇਸ਼ਨ ਮੁਤਾਬਕ ਚਾਲਾਨ ਕਰੀਬ ਦੁੱਗਣੇ ਹੋ ਗਏ ਹਨ ਅਤੇ ਇਸ ਨੋਟੀਫਿਕੇਸ਼ਨ ਨੂੰ ਫੌਰੀ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ।PunjabKesari

ਇਸ ਨੋਟੀਫਿਕੇਸ਼ਨ ਦੇ ਮੁਤਾਬਕ ਇਸ ਤਰ੍ਹਾਂ ਚਾਲਾਨ ਲਾਏ ਗਏ ਹਨ—


ਟ੍ਰਿਪਲਿੰਗ ਲਈ 1000 ਰੁਪਏ


ਸੀਟ ਬੈਲਟ ਨਾ ਹੋਣ 'ਤੇ 1000 ਰੁਪਏ


ਬਿਨਾ ਹੈਲਮੈੱਟ ਦੇ 1000 ਰੁਪਏ


ਬਿਨਾਂ ਲਾਈਸੈਂਸ ਦੇ 5000 ਰੁਪਏ


ਬਿਨਾਂ ਇੰਸ਼ੋਰੈਂਸ ਦੇ ਪਹਿਲੀ ਵਾਰ 2000, ਦੂਜੀ ਵਾਰ 4000 ਰੁਪਏ


ਬਿਨਾਂ ਕਾਰਨ ਹਾਰਨ ਵਜਾਉਣ 'ਤੇ 2000 ਰੁਪਏ


ਰੈੱਡ ਲਾਈਟ ਜੰਪ ਕਰਨ 'ਤੇ 1000 ਰੁਪਏ


ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਰੁਪਏ


ਆਰ. ਸੀ. ਨਾ ਹੋਣ 'ਤੇ 5000 ਰੁਪਏ


ਗੱਡੀ ਚਲਾਉਂਦੇ ਸਮੇਂ ਮੋਬਾਇਲ ਸੁਣਨ 'ਤੇ 10,000 ਰੁਪਏ

ਓਵਰ ਲੋਡਿਡ ਵਾਹਨਾਂ 'ਤੇ 40,000 ਰੁਪਏ


Babita

Content Editor

Related News