ਓਵਰਲੋਡ ਟਰੈਕਟਰ-ਟਰਾਲੀ ਪਲਟੀ
Tuesday, Jun 12, 2018 - 06:31 AM (IST)

ਸਾਦਿਕ, (ਦੀਪਕ)- ਕਸਬਾ ਸਾਦਿਕ ਦੀ ਅਨਾਜ ਮੰਡੀ ’ਚ ਓਵਰਲੋਡ ਟਰੈਕਟਰ-ਟਰਾਲੀ ਪਲਟ ਗਈ। ਜਾਣਕਾਰੀ ਅਨੁਸਾਰ ਤੂੜੀ ਨਾਲ ਭਰੀ ਓਵਰਲੋਡ ਟਰੈਕਟਰ-ਟਰਾਲੀ ਢਲਾਣ ’ਤੇ ਚਡ਼੍ਹਨ ਸਮੇਂ ਪਲਟ ਗਈ। ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।
ਜ਼ਿਕਰਯੋਗ ਹੈ ਕਿ ਹਰ ਰੋਜ਼ ਓਵਰਲੋਡ ਵਾਹਨਾਂ ਕਰ ਕੇ ਅਨੇਕਾਂ ਮਨੁੱਖੀ ਜਾਨਾਂ ਜਾ ਰਹੀਆਂ ਹਨ ਪਰ ਸਬੰਧਤ ਮਹਿਕਮੇ ਦਾ ਇਸ ਵੱਲ ਕੋਈ ਧਿਆਨ ਨਹੀਂ। ਸਥਾਨਕ ਲੋਕਾਂ ਨੇ ਓਵਰਲੋਡ ਵਾਹਨਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਤਾਂ ਜੋ ਇਨ੍ਹਾਂ ਵਾਹਨਾਂ ਕਾਰਨ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।