ਕਹਿਰ ਓ ਮਾਲਕਾ ! ਤੂੜੀ ਬਣਾਉਣ ਵੇਲੇ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ ਇਕਲੌਤਾ ਪੁੱਤ
Saturday, Apr 18, 2026 - 02:02 PM (IST)
ਖਮਾਣੋ (ਜਗਜੀਤ ਸਿੰਘ ਜਟਾਣਾ) : ਪਿੰਡ ਭਾਮੀਆਂ ਦੇ ਇਕ ਨੌਜਵਾਨ ਦੀ ਆਪਣੇ ਹੀ ਖੇਤ ਵਿਚ ਆਪਣੇ ਹੀ ਟਰੈਕਟਰ ਹੇਠਾਂ ਆ ਕੇ ਦਰਦਨਾਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮ੍ਰਿਤਕ ਨੌਜਵਾਨ ਨਵਪ੍ਰੀਤ ਸਿੰਘ ਉਮਰ 26 ਸਾਲ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਮੇਰਾ ਪੁੱਤਰ ਨਵਪ੍ਰੀਤ ਸਿੰਘ ਆਪਣੇ ਖੇਤ 'ਚ ਤੂੜੀ ਬਣਾ ਰਿਹਾ ਸੀ ਜਿਵੇਂ ਹੀ ਨਵਪ੍ਰੀਤ ਸਿੰਘ ਟਰੈਕਟਰ ਲੈ ਕੇ ਖੇਤ 'ਚ ਪਹੁੰਚਿਆ ਤਾਂ ਖੇਤ 'ਚ ਵੱਟ ਉੱਚੀ ਹੋਣ ਕਰਕੇ ਟਰੈਕਟਰ ਬੇਕਾਬੂ ਹੋ ਗਿਆ ਤੇ ਨੌਜਵਾਨ ਟਰੈਕਟਰ ਦੇ ਟਾਇਰ ਥੱਲੇ ਡਿੱਗ ਪਿਆ ਤਾਂ ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਕੁਝ ਹੋਰ ਲੋਕਾਂ ਨੇ ਨਵਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਾਤ 'ਚ ਨਿੱਜੀ ਹਸਪਤਾਲ ਖੰਨੇ ਭਾਰਤੀ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ, 129 ਡੀ. ਐੱਸ. ਪੀਜ਼. ਬਦਲੇ
ਇਸ ਉਪਰੰਤ ਖੰਨੇ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਨਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਨਵਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦਾ ਅੱਜ ਦੁਪਹਿਰ ਵੇਲੇ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸੂਬੇ ਦੀ ਸਿਆਸਤ 'ਚ ਵੱਡੀ ਹਲਚਲ, ਪੰਜਾਬ ਕਾਂਗਰਸ ਦੀ ਦਿੱਲੀ 'ਚ ਅਹਿਮ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
