ਪੰਜਾਬ ’ਚ ਮੁੱਖ ਮੰਤਰੀ ਵੱਲੋਂ ਦਿੱਤੀ ਚਿਤਾਵਨੀ ਤੋਂ ਲੈ ਕੇ ਵਪਾਰ ਅਤੇ ਕੌਮਾਂਤਰੀ ਪੱਧਰ ਦੀਆਂ ਮੁੱਖ ਖਬਰਾਂ
Thursday, Oct 17, 2024 - 07:18 PM (IST)
ਜਲੰਧਰ - ਅੱਜ ਪੰਜਾਬ ’ਚ ਜਿੱਥੇ SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ ਕੀਤਾ ਹੈ ਉੱਥੇ ਹੀ ਰਾਹੁਲ ਪ੍ਰਿਅੰਕਾ ਨੇ ਨਰਿੰਦਰ ਮੋਦੀ ’ਤੇ ਗੰਭੀਰ ਦੋਸ਼ ਲਾਏ ਹਨ। ਉੱਥੇ ਦੂਜੇ ਪੰਜਾਬ ’ਚ ਕਿਸਾਨਾਂ ਵੱਲੋਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਫਿਲੌਰ ਹਾਈਵੇਅ ਤੇ ਜਾਮ ਲਗਾ ਦਿੱਤਾ। ਇਸ ਕਾਰਨ ਬੱਸਾਂ ਟਰੱਕਾਂ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਭਾਰਤ ਅਤੇ ਕੈਨੇਡਾ ਵਿਚਾਲੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਮਾਮਲੇ ਨੂੰ ਲੈ ਕੇ ਤਣਾਅ ਸਿਖਰਾਂ 'ਤੇ ਹੈ ਅਤੇ ਇਸ ਦੇ ਨਾਲ ਹੀ ਬਾਕੀ ਦੀਆਂ ਟੌਪ-10 ਖਬਰਾਂ ਸੰਖੇਪਿਤ ਹਨ।
1. ਵੱਡੀ ਖ਼ਬਰ: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ
ਅੰਮ੍ਰਿਤਸਰ- ਸ਼ੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਅਸਤੀਫ਼ਾ ਰੱਦ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਦੀ ਸੇਵਾਵਾਂ ਦੀ ਬਹੁਤ ਲੋੜ ਹੈ। ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰਦਾ ਹਾਂ। ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਡੀ ਅਗਵਾਈ ਕਰਦੇ ਰਹੋ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਵੱਡੀ ਖ਼ਬਰ: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਰੱਦ
2. ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਚਿਤਾਵਨੀ
ਚੰਡੀਗੜ੍ਹ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਰੀ ਛਿਪੇ ਰਿਕਾਰਡਿੰਗ ਕੀਤੇ ਜਾਣ ਦੀ ਘਟਨਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਜਿਹੜਾ ਘਟਨਾਕ੍ਰਮ ਵਾਪਰਿਆ ਹੈ, ਉਸ ਨਾਲ ਸਾਰੀ ਦੁਨੀਆ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਰੁਤਬਾ ਹੈ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਤਿਕਾਰਯੋਗ ਹਨ ਪਰ ਬੀਤੇ ਦਿਨੀਂ ਸਿਆਸੀ ਪਾਰਟੀਆਂ ਨਾਲ ਜੁੜੇ ਵਿਅਕਤੀਆਂ ਨੇ ਜਥੇਦਾਰ ਸਾਹਿਬਾਨ 'ਤੇ ਨਿਰਆਧਾਰ ਦੋਸ਼ ਲਗਾ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਚਿਤਾਵਨੀ
3. ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਬਿਲਕੁੱਲ ਠੱਪ ਹੋਈ ਆਵਾਜਾਈ
ਫ਼ਿਲੌਰ (ਭਾਖੜੀ): ਅੱਜ ਫ਼ਿਲੌਰ ਇਲਾਕੇ ਦੇ ਕਿਸਾਨਾਂ ਵੱਲੋਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਫ਼ਿਲੌਰ ਵਿਖੇ ਹਾਈਵੇਅ ਤੇ ਜਾਮ ਲਗਾ ਦਿੱਤਾ। ਇਸ ਕਾਰਨ ਬੱਸਾਂ ਟਰੱਕਾਂ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਬਿਲਕੁੱਲ ਠੱਪ ਹੋਈ ਆਵਾਜਾਈ.
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ
ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਾ ਧਾਰਕਾਂ ਲਈ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਵੱਡੇ ਕਰਜ਼ਿਆਂ 'ਤੇ ਇਕ ਮਹੀਨੇ ਲਈ ਕੋਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਉਹ ਸਮਾਂ ਹੁੰਦਾ ਹੈ ਜਦੋਂ ਲੋਕ ਖ਼ਰੀਦਦਾਰੀ ਕਰਦੇ ਹਨ ਅਤੇ ਇਹ ਪੇਸ਼ਕਸ਼ ਬੈਂਕ ਦੇ ਗਾਹਕਾਂ ਨੂੰ ਆਉਣ ਵਾਲੇ ਤਿਉਹਾਰਾਂ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੀ ਸਹੂਲਤ ਦੇਣ ਲਈ ਹੈ। ਇਸ ਕਦਮ ਦਾ ਉਦੇਸ਼ ਸਹਿਕਾਰੀ ਬੈਂਕਾਂ ਵਿਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਪ੍ਰੋਸੈਸਿੰਗ ਫੀਸ ਸੀਮਤ ਸਮੇਂ ਲਈ ਹੈ ਅਤੇ ਇਹ 15 ਅਕਤੂਬਰ ਤੋਂ 15 ਨਵੰਬਰ 2024 ਤੱਕ ਜਾਰੀ ਰਹੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੇਸ਼ਕਸ਼ ਬੈਂਕ ਵੱਲੋਂ ਚੰਡੀਗੜ੍ਹ ਵਿਚ ਆਪਣੀਆਂ 18 ਸ਼ਾਖਾਵਾਂ ਰਾਹੀਂ ਆਪਣੇ ਗਾਹਕਾਂ ਨੂੰ ਪਰਸਨਲ, ਕੰਜਿਊਮਰ ਅਤੇ ਵਾਹਨ ਲੋਨ ਦੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ
5. ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ
ਨੈਸ਼ਨਲ ਡੈਸਕ : ਭਾਰਤੀ ਰੇਲਵੇ ਨੇ ਰੇਲ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕਰ ਦਿੱਤਾ ਹੈ। ਰੇਲਵੇ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਯਾਤਰੀਆਂ ਨੂੰ ਹੁਣ ਟਿਕਟਾਂ ਬੁੱਕ ਕਰਨ ਲਈ 120 ਦਿਨ ਯਾਨੀ ਚਾਰ ਮਹੀਨੇ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਰੀ ਕੀਤੇ ਗਏ ਨਵੇਂ ਨਿਯਮ ਦੇ ਤਹਿਤ, ਯਾਤਰੀ ਯਾਤਰਾ ਤੋਂ ਸਿਰਫ਼ 60 ਦਿਨ ਪਹਿਲਾਂ IRCTC ਤੋਂ ਰੇਲ ਟਿਕਟ ਬੁੱਕ ਕਰ ਸਕਣਗੇ। ਇਹ ਨਵਾਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਵੇਗਾ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ
6. ਰਾਹੁਲ-ਪ੍ਰਿਅੰਕਾ ਨੇ ਰੇਲ ਹਾਦਸਿਆਂ ਦਾ ਚੁੱਕਿਆ ਮੁੱਦਾ, ਮੋਦੀ ਸਰਕਾਰ 'ਤੇ ਲਾਏ ਗੰਭੀਰ ਦੋਸ਼
ਨਵੀਂ ਦਿੱਲੀ- ਦੇਸ਼ 'ਚ ਲਗਾਤਾਰ ਹੋ ਰਹੇ ਰੇਲ ਹਾਦਸਿਆਂ ਦੇ ਮੁੱਦੇ 'ਤੇ ਸ਼ਨੀਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪਿਛਲੇ 126 ਦਿਨਾਂ 'ਚ 55 ਰੇਲ ਹਾਦਸੇ ਵਾਪਰੇ, ਜਿਨ੍ਹਾਂ 'ਚ 21 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 131 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਵਧਦੀ ਗਿਣਤੀ ਦੇ ਬਾਵਜੂਦ ਸਰਕਾਰ ਨੇ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਅਤੇ ਨਾ ਹੀ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਚੁੱਕੇ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਰਾਹੁਲ-ਪ੍ਰਿਅੰਕਾ ਨੇ ਰੇਲ ਹਾਦਸਿਆਂ ਦਾ ਚੁੱਕਿਆ ਮੁੱਦਾ, ਮੋਦੀ ਸਰਕਾਰ 'ਤੇ ਲਾਏ ਗੰਭੀਰ ਦੋਸ਼
7. India ਦੁਆਰਾ ਚੁੱਕੇ ਗੰਭੀਰ ਮੁੱਦਿਆਂ 'ਤੇ Trudeau ਦਾ ਤਾਜ਼ਾ ਬਿਆਨ
ਵਾਸ਼ਿੰਗਟਨ (ਭਾਸ਼ਾ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਕੈਨੇਡਾ ਹਿੰਸਾ, ਅੱਤਵਾਦ ਜਾਂ ਨਫਰਤ ਨੂੰ ਭੜਕਾਉਣ ਦੇ ਅਪਰਾਧ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਫੈਡਰਲ ਚੋਣ ਪ੍ਰਕਿਰਿਆਵਾਂ ਅਤੇ ਜਮਹੂਰੀ ਸੰਸਥਾਵਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਨਤਕ ਜਾਂਚ ਦੌਰਾਨ ਗਵਾਹੀ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਇਹ ਨਿਰਧਾਰਿਤ ਕਰਨ ਵਿੱਚ ਭਾਰਤ ਦੀ ਮਦਦ ਦੀ ਮੰਗ ਕਰ ਰਹੀ ਹੈ ਕਿ ਕੀ ਕਥਿਤ ਦਖਲ ਅਤੇ ਹਿੰਸਾ ਕਿਸੇ ਸ਼ਰਾਰਤੀ ਤੱਤ ਦੁਆਰਾ ਕੀਤੀ ਗਈ ਸੀ ਜਾਂ ਇਸ ਨੂੰ ਕਿਸੇ ਉੱਚ ਪੱਧਰੀ ਸਰਕਾਰੀ ਵਿਅਕਤੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ।
ਹੋਰ ਜਾਣਕਾਰੀ ਲਈ ਕਲੀਕ ਕਰੋ।-India ਦੁਆਰਾ ਚੁੱਕੇ ਗੰਭੀਰ ਮੁੱਦਿਆਂ 'ਤੇ Trudeau ਦਾ ਤਾਜ਼ਾ ਬਿਆਨ
8. ਪੰਨੂ ਮਾਮਲੇ 'ਚ USA ਦਾ ਯੂ-ਟਰਨ, ਕੈਨੇਡਾ ਦਾ ਸਾਥ ਛੱਡ ਹੁਣ ਭਾਰਤ ਦੇ ਹੱਕ 'ਚ ਨਿੱਤਰਿਆ
ਵਾਸ਼ਿੰਗਟਨ- ਭਾਰਤ ਅਤੇ ਕੈਨੇਡਾ ਵਿਚਾਲੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਮਾਮਲੇ ਨੂੰ ਲੈ ਕੇ ਤਣਾਅ ਸਿਖਰਾਂ 'ਤੇ ਹੈ। ਇਸ ਦੌਰਾਨ ਅਮਰੀਕਾ ਨੇ ਯੂ-ਟਰਨ ਲੈ ਲਿਆ ਹੈ। ਕੈਨੇਡਾ ਦਾ ਸਾਥ ਛੱਡ ਕੇ ਹੁਣ ਅਮਰੀਕਾ ਭਾਰਤ ਦੇ ਹੱਕ ਵਿੱਚ ਨਿੱਤਰਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਦੱਸਿਆ ਕਿ ਅਮਰੀਕਾ ਦੀ ਭਾਰਤ ਜਾਂਚ ਕਮੇਟੀ ਦੇ ਅਧਿਕਾਰੀਆਂ ਨਾਲ ਸਾਰਥਕ ਮੀਟਿੰਗ ਹੋਈ। ਉਨ੍ਹਾਂ ਅੱਗੇ ਕਿਹਾ ਕਿ ਉਹ ਭਾਰਤੀ ਪੱਖ ਤੋਂ ਮਿਲ ਰਹੇ ਸਹਿਯੋਗ ਤੋਂ ਕਾਫੀ ਸੰਤੁਸ਼ਟ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਪੰਨੂ ਮਾਮਲੇ 'ਚ USA ਦਾ ਯੂ-ਟਰਨ, ਕੈਨੇਡਾ ਦਾ ਸਾਥ ਛੱਡ ਹੁਣ ਭਾਰਤ ਦੇ ਹੱਕ 'ਚ ਨਿੱਤਰਿਆ
9. ਧੀ ਦਾ ਬਦਲਾ, ਪੁਲਸ ਅਫਸਰ ਬਣ 25 ਸਾਲ ਬਾਅਦ ਪਿਤਾ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਭੇਜਿਆ ਜੇਲ੍ਹ
ਬੋਆ ਵਿਸਟਾ - ਬ੍ਰਾਜ਼ੀਲ ਦੇ ਬੋਆ ਵਿਸਟਾ ਦੀ ਰਹਿਣ ਵਾਲੀ ਗਿਸਲੇਨ ਡੀ ਡਿਊਸ ਦੀ ਕਹਾਣੀ ਤੁਹਾਨੂੰ ਫਿਲਮੀ ਲੱਗ ਸਕਦੀ ਹੈ, ਪਰ ਉਨ੍ਹਾਂ ਦੀ ਕਹਾਣੀ ਸੱਚੀ ਹੈ। ਦਰਅਸਲ, ਡਿਊਸ 9 ਸਾਲ ਦੀ ਸੀ, ਜਦੋਂ ਉਸਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਡਿਊਸ 5 ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ ਅਤੇ ਆਪਣੇ ਪਿਤਾ ਦੇ ਕਤਲ ਤੋਂ ਬਾਅਦ ਛੋਟੀ ਉਮਰ ਵਿੱਚ ਹੀ ਉਸ ਦੀਆਂ ਚਾਰ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆ ਗਈ। ਪਰ ਉਸਨੇ ਹਾਰ ਨਹੀਂ ਮੰਨੀ, ਅਤੇ ਸਹੁੰ ਖਾਧੀ ਕਿ ਉਹ ਆਪਣੇ ਪਿਤਾ ਦੇ ਕਾਤਲ ਨੂੰ ਸਜ਼ਾ ਜ਼ਰੂਰ ਦਿਵਾਏਗੀ। ਆਪਣਾ ਬਦਲਾ ਪੂਰਾ ਕਰਨ ਲਈ ਉਸ ਨੇ ਪੁਲਸ ਅਫਸਰ ਬਣਨ ਦਾ ਸੁਪਨਾ ਦੇਖਿਆ ਅਤੇ ਕਰੀਬ 25 ਸਾਲ ਬਾਅਦ ਉਸ ਨੇ ਕਾਤਲ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਆਪਣਾ ਬਦਲਾ ਪੂਰਾ ਕੀਤਾ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਧੀ ਦਾ ਬਦਲਾ, ਪੁਲਸ ਅਫਸਰ ਬਣ 25 ਸਾਲ ਬਾਅਦ ਪਿਤਾ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਭੇਜਿਆ ਜੇਲ੍ਹ
10. ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਦਿਓ ਇਹ ਖ਼ਾਸ ਤੋਹਫੇ
ਨਵੀਂ ਦਿੱਲੀ - ਕਰਵਾ ਚੌਥ ਦੇ ਤਿਉਹਾਰ ਨੂੰ ਕੁਝ ਹੀ ਦਿਨ ਬਾਕੀ ਬਚੇ ਹਨ। ਜੇਕਰ ਤੁਸੀਂ ਕਰਵਾ ਚੌਥ ਦੇ ਮੌਕੇ 'ਤੇ ਆਪਣੀ ਪਤਨੀ ਨੂੰ ਕੁਝ ਖਾਸ ਤੋਹਫਾ ਦੇਣ ਦਾ ਪਲਾਨ ਨਹੀਂ ਬਣਾਇਆ ਹੈ ਤਾਂ ਹੁਣੇ ਬਣਾ ਲਓ। ਜੇਕਰ ਤੁਸੀਂ ਤੋਹਫ਼ੇ ਬਾਰੇ ਉਲਝਣ ਵਿੱਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਤੁਸੀਂ ਆਪਣੀ ਪਤਨੀ ਨੂੰ ਕਈ ਅਜਿਹੀਆਂ ਖਾਸ ਚੀਜ਼ਾਂ ਦੇ ਸਕਦੇ ਹੋ ਜੋ ਉਸ ਦੇ ਜੀਵਨ ਵਿੱਚ ਲਾਭਦਾਇਕ ਹੋਣਗੀਆਂ। ਇਹ ਤੋਹਫ਼ੇ ਪ੍ਰਾਪਤ ਕਰਨ ਤੋਂ ਬਾਅਦ, ਤੁਹਾਡੀ ਪਤਨੀ ਸਾਰੀ ਉਮਰ ਤੁਹਾਡੀ ਤਾਰੀਫ਼ ਕਰਦੀ ਰਹੇਗੀ।
ਹੋਰ ਜਾਣਕਾਰੀ ਲਈ ਕਲੀਕ ਕਰੋ।-ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਦਿਓ ਇਹ ਖ਼ਾਸ ਤੋਹਫੇ, ਜ਼ਿੰਦਗੀ ਭਰ ਕਰਦੀ ਰਹੇਗੀ ਤਾਰੀਫ਼