ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਗੁੱਜਰ ਗੈਂਗ ਦੇ ਤਿੰਨ ਸ਼ੂਟਰ ਹਥਿਆਰਾਂ ਸਣੇ ਕੀਤੇ ਗ੍ਰਿਫ਼ਤਾਰ
Thursday, Sep 08, 2022 - 04:53 PM (IST)
ਜਲੰਧਰ (ਸੋਨੂੰ, ਸ਼ੋਰੀ)- ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਟੀਮ ਨੇ ਰਵੀ ਬਲਾਚੌਰੀਆ ਉਰਫ਼ ਰਵੀ ਗੁੱਜਰ ਗੈਂਗ ਦੇ ਤਿੰਨ ਸ਼ੂਟਰਾਂ ਨੂੰ 03 ਸ਼ੂਟਰਾ ਤੋਂ 03 ਪਿਸਤੌਲਾਂ, 10 ਜਿੰਦਾ ਰੋਂਦਾਂ ਅਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ।
ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਐੱਸ. ਪੀ. ਡੀ. ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਕਰਾਈਮ ਬਰਾਂਚ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਸਪੈਸ਼ਲ ਪੁਲਸ ਪਾਰਟੀ ਵੱਲੋਂ ਦਿਆਲਪੁਰ ਤੋਂ ਸਰਵਿਸ ਲੇਨ ਕਰਤਾਰਪੁਰ ਵੱਲ ਨੂੰ ਜਾ ਰਹੇ ਸੀ ਤਾਂ ਪੁਲਸ ਪਾਰਟੀ ਹਾਈਟੈਕ ਨਾਕਾ ਪੋਸਟ ਦਿਆਲਪੁਰ ਦੇ ਕਰੀਬ 200 ਗਜ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ। ਪੁਲਸ ਪਾਰਟੀ ਦੀ ਗੱਡੀ ਵੇਖ ਕੇ ਨੌਜਵਾਨ ਨੇ ਘਬਰਾ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿਚੋਂ ਇਕ ਵਜਨਦਾਰ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਆਪ ਪਿਸ਼ਾਬ ਕਰਨ ਦੇ ਬਹਾਨੇ ਸੜਕ ਕਿਨਾਰੇ ਸੱਜੇ ਹਥ ਬੈਠ ਗਿਆ।
ਇਹ ਵੀ ਪੜ੍ਹੋ: ਅਟੁੱਟ ਸ਼ਰਧਾ ਤੇ ਅਥਾਹ ਆਸਥਾ ਦਾ ਪ੍ਰਤੀਕ ਹਨ 'ਬਾਬਾ ਸੋਢਲ' ਜੀ
ਇਸ ਦੌਰਾਨ ਏ. ਐੱਸ. ਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਤਰਲੋਕ ਸਿੰਘ ਵਾਸੀ ਛੋਟਾ ਬੁਢਾ ਥੇਹ ਬਿਆਸ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੱਸਿਆ। ਦਿਲਬਾਗ ਸਿੰਘ ਵੱਲੋਂ ਸਿੱਟੇ ਹੋਏ ਲਿਫ਼ਾਫ਼ੇ ਨੂੰ ਚੱਕ ਕੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਚੈੱਕ ਕੀਤਾ ਤਾਂ ਜਿਸ ਵਿੱਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜਨ ਕੀਤਾ ਤਾਂ ਵਜਨ ਕਰਨ ਪਰ 40 ਗ੍ਰਾਮ ਹੋਈ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦਿਲਬਾਗ ਸਿੰਘ ਉਰਫ਼ ਬਾਗਾ ਦੀ ਜਮਾਤਲਾਸ਼ੀ ਅਮਲ ਵਿਚ ਲਿਆਦੀ ਥਾਂ ਉਸ ਦੀ ਪਹਿਨੀ ਹੋਈ ਪੈਂਟ ਵਿੱਚੋਂ ਇਕ ਦੇਸੀ ਪਿਸਤੌਲ 30 ਬਰਾਮਦ ਹੋਈ, ਜਿਸ ਨੂੰ ਅਨਲੋਡ ਕਰਨ ਅਤੇ ਉਸ ਦੇ ਮੈਗਜ਼ੀਨ ਵਿੱਚੋਂ 10 ਰੌਂਦ ਜਿੰਦਾ ਬ੍ਰਾਮਦ ਹੋਏ। ਦੋਸ਼ੀ ਦੇ ਖ਼ਿਲਾਫ਼ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਵਿਚ ਮੁਕੱਦਮਾ ਦਰਜ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ