ਸਾਬਕਾ ਪੁਲਸ ਸੀਨੀਅਰ ਸਹਾਇਕ ਦੇ ਘਰ ਚੋਰਾਂ ਨੇ ਲਗਾਈ ਸੰਨ੍ਹ, ਲੱਖਾਂ ਦੀ ਚੋਰੀ

Friday, Jul 12, 2024 - 01:25 PM (IST)

ਸਾਬਕਾ ਪੁਲਸ ਸੀਨੀਅਰ ਸਹਾਇਕ ਦੇ ਘਰ ਚੋਰਾਂ ਨੇ ਲਗਾਈ ਸੰਨ੍ਹ, ਲੱਖਾਂ ਦੀ ਚੋਰੀ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਦਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਸਾਬਕਾ ਪੁਲਸ ਸੀਨੀਅਰ ਸਹਾਇਕ ਦੇ ਘਰ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੀ ਰਿਸ਼ਤੇਦਾਰੀ ਵਿਚ ਸੁਨਾਮ ਗਏ ਹੋਏ ਸਨ। ਇਸ ਦੌਰਾਨ ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਕਰੀਬ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 37000 ਰੁਪਏ ਦੀ ਨਕਦੀ, ਅਣਸੀਤੇ ਸੂਟ, ਐੱਲ. ਸੀ. ਡੀ., ਗੈਸ ਸਿਲੰਡਰ, ਭਾਂਡੇ ਅਤੇ ਜਾਂਦੇ ਹੋਏ ਤਿੰਨ ਵਿਸਕੀ ਦੀਆਂ ਬੋਤਲਾਂ ਵੀ ਲੈ ਕੇ ਫਰਾਰ ਹੋ ਗਏ।

ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ਥਾਣਾ ਦਾਖਾ ਨੂੰ ਸ਼ਿਕਾਇਤ ਕੀਤੀ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਦਾਖਾ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਏ. ਐੱਸ. ਆਈ. ਤਰਸੇਮ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 


author

Gurminder Singh

Content Editor

Related News