ਦੇਰ ਸ਼ਾਮ ਹੋਈ ਬਰਸਾਤ ਨਾਲ ਤਾਪਮਾਨ ’ਚ ਆਈ ਗਿਰਾਵਟ, ਮੌਸਮ ’ਚ ਬਣੀ ਰਹੇਗੀ ਬਦਲਾਅ ਦੀ ਸੰਭਾਵਨਾ
Tuesday, May 30, 2023 - 03:32 PM (IST)
ਜਲੰਧਰ (ਜ. ਬ.) : ਮਈ ਦੇ ਆਖਰੀ ਦਿਨ ਭਿੱਜ ਕੇ ਲੰਘ ਰਹੇ ਹਨ, ਜਿਸ ਨਾਲ ਤਾਪਮਾਨ ’ਚ ਵੀ ਇਜ਼ਾਫਾ ਨਹੀਂ ਹੋ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਜਿਹੜਾ ਬਦਲਾਅ ਹੋ ਰਿਹਾ ਹੈ, ਉਸ ਨਾਲ ਅਗਲੇ 4 ਦਿਨ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ। ਸੋਮਵਾਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੌਸਮ ਗਰਮ ਰਿਹਾ ਪਰ ਸ਼ਾਮ ਨੂੰ ਆਸਮਾਨ ਵਿਚ ਬੱਦਲ ਛਾ ਗਏ ਤਾਂ ਕੁਝ ਦੇਰ ਬਾਅਦ ਹੀ ਹਵਾਵਾਂ ਚੱਲਣ ਲੱਗੀਆਂ। ਬਰਸਾਤ ਆਉਣ ਤੋਂ ਬਾਅਦ ਜਲੰਧਰ ਦੇ ਤਾਪਮਾਨ ਵਿਚ ਦੇਰ ਰਾਤ 2 ਡਿਗਰੀ ਦੇ ਲਗਭਗ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਅਜਿਹਾ ਹੀ ਰਹੇਗਾ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਮਈ ਮਹੀਨਾ ਬਿਨਾਂ ਗਰਮੀ ਦੇ ਹੀ ਲੰਘ ਗਿਆ। ਕੁਝ ਦਿਨ ਗਰਮੀ ਦਾ ਕਹਿਰ ਵਧਿਆ ਸੀ ਪਰ ਜਲਦ ਇੰਦਰ ਦੇਵਤਾ ਨੇ ਰਾਹਤ ਵੀ ਦਿਵਾ ਦਿੱਤੀ।
ਇਹ ਵੀ ਪੜ੍ਹੋ : ਉਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਸਖ਼ਤ ਨਿੰਦਾ
ਪੰਜਾਬ ਦੇ ਕਈ ਹਿੱਸਿਆਂ ’ਚ ਤੇਜ਼ ਹਨ੍ਹੇਰੀ ਨਾਲ ਹੋਇਆ ਨੁਕਸਾਨ
ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ ਬਿਜਲੀ ਦੀਆਂ ਤਾਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਵਧੇਰੇ ਦਿਹਾਤੀ ਇਲਾਕੇ ਵਿਚ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਕਈ ਜਗ੍ਹਾ ਦਰੱਖਤ ਡਿੱਗਣ ਨਾਲ ਸੜਕਾਂ ਬੰਦ ਹੋ ਗਈਆਂ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਦਿਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪਰ ਕਈ ਹਿੱਸਿਆਂ ਵਿਚ ਇਸ ਤੋਂ ਵੀ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਪ੍ਰਦੂਸ਼ਿਤ ਵਾਤਾਵਰਣ ਕਾਰਨ ਬੀਮਾਰੀਆਂ ’ਚ ਵਾਧਾ, 3 ਕਰੋੜ ਹੋਈ ਅਸਥਮਾ ਮਰੀਜ਼ਾਂ ਦੀ ਗਿਣਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani