ਅੰਮ੍ਰਿਤਸਰ ਮੇਅਰ ਦੀ ਕੁਰਸੀ ਨੂੰ ਲੈ ਕੇ ਸਿਆਸਤ ਹੋਣ ਦੇ ਆਸਾਰ, ਕਾਂਗਰਸ ਨੂੰ ਲਾਉਣਾ ਪਵੇਗਾ ‘ਅੱਡੀ ਚੋਟੀ’ ਦਾ ਜ਼ੋਰ

Monday, Dec 23, 2024 - 01:47 PM (IST)

ਅੰਮ੍ਰਿਤਸਰ ਮੇਅਰ ਦੀ ਕੁਰਸੀ ਨੂੰ ਲੈ ਕੇ ਸਿਆਸਤ ਹੋਣ ਦੇ ਆਸਾਰ, ਕਾਂਗਰਸ ਨੂੰ ਲਾਉਣਾ ਪਵੇਗਾ ‘ਅੱਡੀ ਚੋਟੀ’ ਦਾ ਜ਼ੋਰ

ਅੰਮ੍ਰਿਤਸਰ (ਰਮਨ)-ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਪਿਛਲੇ ਦਿਨ ਦੇ ਅੰਕੜਿਆਂ ਨਾਲੋਂ ਥੋੜ੍ਹਾ ਉੱਪਰ ਹਨ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਾਂਗਰਸ ਨੇ 40, ਆਮ ਆਦਮੀ ਪਾਰਟੀ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ ਆਜ਼ਾਦ ਉਮੀਦਵਾਰਾਂ ਨੇ 8 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਇਨ੍ਹਾਂ ਨਤੀਜਿਆਂ ਕਾਰਨ ਕਾਂਗਰਸ ਬਹੁਮਤ ਹਾਸਲ ਨਹੀਂ ਕਰ ਸਕੀ, ਕਿਉਂਕਿ ‘ਆਪ’ ਦੇ ਸ਼ਹਿਰ ਵਿਚ ਪੰਜ ਵਿਧਾਇਕ ਹਨ ਅਤੇ ਉਹ ਨਿਗਮ ਹਾਊਸ ਦੇ ਮੈਂਬਰ ਵੀ ਹਨ, ਜਿਸ ਕਾਰਨ ਨਿਗਮ ਹਾਊਸ ਵਿਚ ਮੇਅਰ ਦੀ ਕੁਰਸੀ ਨੂੰ ਲੈ ਕੇ ਸਿਆਸਤ ਹੋਣ ਦੇ ਆਸਾਰ ਹਨ। ਪਿਛਲੇ ਦਿਨੀਂ ਜਦੋਂ ਕਾਂਗਰਸ ਨੂੰ 43 ਸੀਟਾਂ ਮਿਲ ਰਹੀਆਂ ਸਨ ਤਾਂ ਚਰਚਾ ਸੀ ਕਿ ਕਾਂਗਰਸ ਦਾ ਮੇਅਰ ਬਣ ਰਿਹਾ ਹੈ ਪਰ ਜਿਵੇਂ ਹੀ ਜ਼ਿਲਾ ਪ੍ਰਸ਼ਾਸਨ ਨੇ ਐਤਵਾਰ ਦੁਪਹਿਰ ਨੂੰ ਨਤੀਜਿਆਂ ਦੀ ਸੂਚੀ ਜਾਰੀ ਕੀਤੀ ਤਾਂ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਹੁਣ ਕੁਝ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਕੀਤੇ ਆਮ ਆਦਮੀ ਪਾਰਟੀ ਨਾ ਬਣਾ ਲਵੇ ਆਪਣਾ ਮੇਅਰ?

ਵਿਧਾਨ ਸਭਾ ਚੋਣਾਂ ਦੌਰਾਨ ਨਿਗਮ ਦੇ ਤਤਕਾਲੀ ਮੇਅਰ ਕਰਮਜੀਤ ਸਿੰਘ ਰਿੰਟੂ ਤਿੰਨ ਕੌਂਸਲਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ‘ਆਪ’ ਨੂੰ ਪੰਜਾਬ ’ਚ ਭਾਰੀ ਬਹੁਮਤ ਮਿਲਿਆ, ਜਿਸ ਕਾਰਨ ਕਈ ਕੌਂਸਲਰਾਂ ਨੇ ਮੇਅਰ ਦਾ ਸਮਰਥਨ ਕੀਤਾ ਅਤੇ ਉਹ ਕੁਰਸੀ ’ਤੇ ਕਾਬਜ਼ ਰਹੇ, ਦਰਅਸਲ ਕਾਂਗਰਸ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਕਈ ਯਤਨ ਕੀਤੇ ਪਰ ਕੁਝ ਨਹੀਂ ਹੋਇਆ। ਇਸ ਸਮੇਂ ਆਮ ਆਦਮੀ ਪਾਰਟੀ ਕੋਲ 24 ਕੌਂਸਲਰ ਅਤੇ ਪੰਜ ਵਿਧਾਇਕ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਕਿਸ ਨੂੰ ਮੈਦਾਨ ਵਿਚ ਉਤਾਰਦੇ ਹਨ, ਇਹ ਦੇਖਣਾ ਬਾਕੀ ਹੈ।

ਅੰਮ੍ਰਿਤਸਰ ਦੀ ਸਿਆਸਤ ਵਿਚ ਇਕ ਵਾਰ ਫਿਰ ਯੂ-ਟਰਨ ਆ ਗਿਆ ਹੈ। ਹੁਣ ਮੇਅਰਸ਼ਿਪ ਨੂੰ ਲੈ ਕੇ ਕੀ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਸਿਆਸੀ ਹਲਕਿਆਂ ’ਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਕਿ ਪੰਜਾਬ ’ਚ ਸੱਤਾਧਾਰੀ ਪਾਰਟੀ ਹੋਣ ਕਾਰਨ ਆਮ ਆਦਮੀ ਪਾਰਟੀ ਆਪਣਾ ਮੇਅਰ ਬਣ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!

ਕਾਂਗਰਸ ਨੂੰ ਆਪਣੇ ਕੌਂਸਲਰਾਂ ਨੂੰ ਇਕਜੁਟ ਕਰ ਕੇ ਬਹੁਮਤ ਸਾਬਤ ਕਰਨਾ ਪਵੇਗਾ

ਕਾਂਗਰਸ ਨੂੰ ਇਸ ਸਮੇਂ ਆਪਣੇ ਕੌਂਸਲਰਾਂ ਨੂੰ ਇਕਜੁਟ ਰੱਖਣ ਦੀ ਬਹੁਤ ਲੋੜ ਹੈ, ਕਿਉਂਕਿ ਸਿਆਸਤ ’ਚ ਕੁਝ ਵੀ ਹੋ ਸਕਦਾ ਹੈ। ਮੇਅਰ ਅਹੁਦੇ ਦਾ ਦਾਅਵੇਦਾਰ ਕੌਣ ਹੋਵੇਗਾ ਅਤੇ ਸਾਰਿਆਂ ਨੂੰ ਕਿਵੇਂ ਨਾਲ ਲੈ ਕੇ ਚੱਲੇਗਾ। ਮੇਅਰ ਅਹੁਦੇ ਦੇ ਦਾਅਵੇਦਾਰਾਂ ਨੂੰ ਆਜ਼ਾਦ ਉਮੀਦਵਾਰਾਂ ਨਾਲ ਸਬੰਧ ਬਣਾਉਣੇ ਪੈਣਗੇ ਤਾਂ ਹੀ ਉਹ ਬਹੁਮਤ ਬਣਾ ਸਕੇਗਾ, ਬਹੁਮਤ ਤੋਂ ਬਿਨਾਂ ਮੇਅਰ ਬਣਨਾ ਮੁਸ਼ਕਿਲ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਣਨ ਜਾ ਰਿਹੈ 110 ਕਿੱਲੋਮੀਟਰ ਲੰਮਾ ਨਵਾਂ ਹਾਈਵੇਅ, ਸੁਖਾਲਾ ਹੋਵੇਗਾ ਸਫ਼ਰ

ਨਿਗਮ ਦੇ ਮੇਅਰ ਬਣਨ ਨੂੰ ਲੈ ਕੇ ਨਿੱਤ ਨਵੀਆਂ ਗੱਲਾਂ ਆ ਰਹੀਆਂ ਸਾਹਮਣੇ

ਕਾਂਗਰਸ ਕੋਲ ਸਦਨ ਬਣਾਉਣ ਲਈ ਪੂਰਾ ਬਹੁਮਤ ਨਹੀਂ ਹੈ। ਇਸ ਲਈ ਹਰ ਨਵੀਂ ਗੱਲ ਸਾਹਮਣੇ ਆਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸ਼ਾਇਦ ਆਜ਼ਾਦ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News