ਖਤਰੇ ਦੇ ਕਗਾਰ ’ਤੇ ਮਹਾਨਗਰ : ਭੂਚਾਲ ਜਾਂ ਕੋਈ ਹੋਰ ਐਮਰਜੈਂਸੀ ਘਟਨਾ ਨਾਲ ਨਜਿੱਠਣ ਦੇ ਭਰਪੂਰ ਸੋਮੇ ਮੌਜੂਦ ਨਹੀਂ
Wednesday, Jun 14, 2023 - 12:41 PM (IST)
ਜਲੰਧਰ (ਧਵਨ) : ਮਹਾਨਗਰ ਦੀ ਆਬਾਦੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਸ਼ਹਿਰੀਕਰਨ ਕਾਰਨ ਆਲੇ-ਦੁਆਲੇ ਦੇ ਕਸਬਿਆਂ ਤੇ ਹੋਰ ਸਥਾਨਾਂ ਤੋਂ ਲੋਕ ਜਲੰਧਰ ’ਚ ਆ ਕੇ ਵਸ ਗਏ ਹਨ। ਸ਼ਹਿਰੀਕਰਨ ਵਧਣ ਨਾਲ ਉੱਚੀ-ਉੱਚੀ ਇਮਾਰਤਾਂ ਵੀ ਬਣ ਰਹੀਆਂ ਹਨ। ਮਹਾਨਗਰ ’ਚ ਜੇਕਰ ਭੂਚਾਲ ਜਾਂ ਹੋਰ ਐਮਰਜੈਂਸੀ ਘਟਨਾ ਵਾਪਰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ ਭਰਪੂਰ ਸੋਮੇ ਮੌਜੂਦ ਨਹੀਂ ਹਨ, ਜੇਕਰ ਕੋਈ ਵੱਡਾ ਅਗਨੀਕਾਂਡ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ’ਚ ਵੀ ਪ੍ਰਸ਼ਾਸਨ ਨੂੰ ਮੁਸ਼ਕਿਲਾਂ ਆ ਸਕਦੀਆਂ ਹਨ। ਔਸਤਨ 50,000 ਦੀ ਆਬਾਦੀ ਦੇ ਪਿੱਛੇ ਇਕ ਫਾਇਰ ਬ੍ਰਿਗੇਡ ਗੱਡੀ ਦਾ ਹੋਣਾ ਜ਼ਰੂਰੀ ਹੈ। ਇਕ ਗੱਡੀ ’ਚ 4 ਫਾਇਰਮੈਨ ਤੇ ਇਕ ਡਰਾਈਵਰ ਤੇ ਇਕ ਲੀ਼ਡਿੰਗ ਫਾਇਰਮੈਨ ਹੁੰਦਾ ਹੈ ਪਰ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕਾਫੀ ਘੱਟ ਹੈ। ਗੱਡੀਆਂ ਵੀ ਘੱਟ ਨਹੀਂ ਸਗੋਂ ਭਰਪੂਰ ਮਾਤਰਾ ’ਚ ਕਰਮਚਾਰੀ ਵੀ ਮੌਜੂਦ ਨਹੀਂ ਹੈ। ਹਾਲਾਤ ਇਹ ਹੈ ਕਿ ਜੇਕਰ ਜਲੰਧਰ ’ਚ ਕਿਸੇ ਫੈਕਟਰੀ ਜਾਂ ਕਿਸੇ ਹੋਰ ਥਾਂ ’ਤੇ ਅਗਨੀਕਾਂਡ ਹੁੰਦਾ ਹੈ ਤਾਂ ਫਾਇਰਬ੍ਰਿਗੇਡ ਵਿਭਾਗ ਨੂੰ ਹੋਰ ਸ਼ਹਿਰਾਂ ਜਾਂ ਫੌਜ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੰਗਵਾਉਣਾ ਪੈਂਦਾ ਹੈ। ਅਗਜ਼ਨੀ ’ਤੇ ਕਾਬੂ ਪਾਉਣ ’ਚ ਵੀ ਕਈ ਵਾਰ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਭੂਚਾਲ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ 4.5 ਸਿਸਮਕ ਜ਼ੋਨ ’ਚ ਪੈਂਦਾ ਹੈ। ਇਸ ਲਈ ਜਲੰਧਰ ਕਾਫੀ ਨਾਜ਼ੁਕ ਖੇਤਰ ’ਚ ਆਉਂਦਾ ਹੈ, ਜਿਸ ਤਰ੍ਹਾਂ ਨਾਲ ਅੱਜ ਜਾਂ ਪਹਿਲਾਂ ਵੀ ਭੂਚਾਲ ਦੇ ਝਟਕੇ ਜਲੰਧਰ ’ਚ ਮਹਿਸੂਸ ਕੀਤੇ ਗਏ ਹਨ ਤਾਂ ਉਸ ਨਾਲ ਨਜਿੱਠਣ ਲਈ ਸਬੰਧਿਤ ਕਰਮਚਾਰੀਆਂ ਨੂੰ ਟਰੇਂਡ ਕਰਨ ਦੀ ਲੋੜ ਹੈ। ਫਾਇਰ ਬ੍ਰਿਗੇਡ ਵਿਭਾਗ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਹੁਣ ਤਾਂ ਭੂਚਾਲ ਦੇ ਕੇਂਦਰ ਹੋਰ ਥਾਵਾਂ ’ਤੇ ਬਣੇ ਰਹੇ ਹਨ ਪਰ ਜੇਕਰ ਮਾੜੀ ਕਿਸਮਤ
ਇਹ ਵੀ ਪੜ੍ਹੋ : ਸੱਤਾ ਧਿਰ ਨੂੰ ਝਟਕਾ : ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਹੀਂ ਬਣ ਸਕਣਗੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸੜਕਾਂ
ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ : ਰਮਨ ਦੱਤਾ
ਇੰਡੋ ਅਮੇਰਿਕਨ ਫ੍ਰੈਂਡਸ ਗਰੁੱਪ ਦੇ ਚੇਅਰਮੈਨ ਰਮਨ ਦੱਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 14-15 ਮਹੀਨਿਆਂ ’ਚ ਪੰਜਾਬ ਦੇ ਹਿੱਤਾਂ ’ਚ ਕਈ ਅਹਿਮ ਫੈਸਲੇ ਲਏ ਹਨ ਹੁਣ ਉਨ੍ਹਾਂ ਨੂੰ ਭੂਚਾਲ ਨਾਲ ਨਜਿੱਠਣ ਲਈ ਪੰਜਾਬ ਦੇ ਨਾਜ਼ੁਕ ਸ਼ਹਿਰਾਂ ਜਿਨ੍ਹਾਂ ’ਚ ਜਲੰਧਰ ਵੀ ਸ਼ਾਮਲ ਹੈ, ’ਚ ਉਚਿਤ ਯੰਤਰਾਂ ਦਾ ਪ੍ਰਬੰਧ ਕਰਵਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੇਖਣ ’ਚ ਇਹ ਵੀ ਆਉਂਦਾ ਹੈ ਕਿ ਵਿਭਾਗਾਂ ’ਚ ਜਦੋਂ ਵਰਕਰ ਰਿਟਾਇਰਡ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਥਾਂ ’ਤੇ ਨਵੇਂ ਵਰਕਰ ਭਰਤੀ ਨਹੀਂ ਹੁੰਦੇ ਹਨ। ਫਾਇਰ ਬ੍ਰਿਗੇਡ ਵਿਭਾਗ ’ਚ ਵੀ ਪੰਜਾਬ ਸਰਕਾਰ ਨੂੰ ਨਵੀਂ ਭਰਤੀ ਸ਼ੁਰੂ ਕਰਨੀ ਚਾਹੀਦੀ। ਉਨ੍ਹਾਂ ਕਹਾ ਕਿ ਜਲੰਧਰ ਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਜਿਵੇਂ ਨਕੋਦਰ, ਆਦਮਪੁਰ, ਕਰਤਾਰਪੁਰ ਆਦਿ ’ਚ ਵੀ ਫਾਇਰ ਬ੍ਰਿਗੇਡ ਸਿਸਟਮ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ। ਆਮ ਤੌਰ ’ਤੇ ਜਦੋਂ ਭੂਚਾਲ ਆਉਂਦਾ ਹੈ ਤਾਂ ਇਮਾਰਤ ਨੇ ਡਿੱਗਣ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਇਸ ਲਈ ਫਾਇਰ ਬ੍ਰਿਗੇਡ ਤੇ ਉਸ ਦੇ ਵਰਕਰਾਂ ਨੂੰ ਮਜ਼ਬੂਤੀ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 9 ਸਾਲ ਬੇਮਿਸਾਲ ਪ੍ਰੋਗਰਾਮ ਅਧੀਨ ਭਾਜਪਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ, ਕੀਤਾ ਵੱਡਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।