ਮੋਹਾਲੀ ਦੀਆਂ ਖੂਬਸੂਰਤ ਚੋਰਨੀਆਂ ਨੇ ਲੁੱਟਿਆ ਬਜ਼ੁਰਗ ਬਾਬਾ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)

Tuesday, Sep 15, 2020 - 12:00 PM (IST)

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਮਸ਼ਹੂਰ ਫੇਜ਼-7 ਦੀਆਂ ਲਾਈਟਾਂ 'ਤੇ ਖੂਬਸੂਰਤ ਚੋਰਨੀਆਂ ਨੇ ਇਕ ਬਜ਼ੁਰਗ ਬਾਬੇ ਨੂੰ ਅੱਖਾਂ ਝਪਕਦੇ ਹੀ ਲੁੱਟ ਲਿਆ ਅਤੇ ਕਾਰ 'ਚ ਫ਼ਰਾਰ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਇੱਥੇ ਕੋਈ ਫਾਰਮ ਲੈਣ ਆਇਆ ਸੀ ਪਰ ਉਸ ਨੂੰ ਦੇਰੀ ਨਾਲ ਆਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਪਟਿਆਲਾ 'ਚ ਰਾਤ ਵੇਲੇ ਵੱਡੀ ਵਾਰਦਾਤ, ਨੌਜਵਾਨ ਨੂੰ ਘੇਰ ਛਾਤੀ 'ਚ ਖੋਭਿਆ ਚਾਕੂ

ਜਦੋਂ ਉਹ ਆਪਣੇ ਸਕੂਟਰ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਆਈ-20 ਗੱਡੀ 'ਚ 3 ਜਨਾਨੀਆਂ ਆਈਆਂ ਅਤੇ ਉਨ੍ਹਾਂ 'ਚੋਂ ਇਕ ਉਸ ਨੂੰ ਕਹਿਣ ਲੱਗੀ ਕਿ ਉਹ ਜੋਗਿੰਦਰ ਸਿੰਘ ਦੀ ਧੀ ਹੈ ਅਤੇ ਉਸ ਦੇ ਪਿਤਾ ਦਾ ਗੋਡਿਆਂ ਦਾ ਆਪਰੇਸ਼ਨ ਹੋਣਾ ਹੈ, ਜੋ ਕਿ ਦੁਕਾਨ 'ਤੇ ਬੈਠੇ ਅਤੇ ਸੁਰਜੀਤ ਸਿੰਘ ਨੂੰ ਮਿਲਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ, ਗੁਆਂਢੀ ਨੇ 7 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਉਕਤ ਜਨਾਨੀਆਂ ਨੇ ਸੁਰਜੀਤ ਸਿੰਘ ਨੂੰ ਗੱਲਾਂ 'ਚ ਲਾ ਕੇ ਕਾਰ 'ਚ ਬਿਠਾ ਲਿਆ ਅਤੇ ਫਿਰ ਥੋੜ੍ਹੇ ਕਦਮਾਂ ਦੀ ਦੂਰੀ 'ਤੇ ਹੀ ਉਸ ਦੇ ਹੱਥ 'ਚੋਂ ਡੇਢ ਤੋਲੇ ਦਾ ਸੋਨੇ ਦਾ ਕੜਾ ਕੱਟ ਲਿਆ ਅਤੇ ਉਸ ਨੂੰ ਚੱਲਦੀ ਕਾਰ 'ਚੋਂ ਧੱਕਾ ਮਾਰ ਕੇ ਫ਼ਰਾਰ ਹੋ ਗਈਆਂ। ਦੱਸਣਯੋਗ ਹੈ ਕਿ ਇਹ ਘਟਨਾ ਦਿਨ ਵੇਲੇ 12.30 ਵਜੇ ਦੇ ਕਰੀਬ ਵਾਪਰੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ 'ਮੁਸਾਫ਼ਰਾਂ' ਲਈ ਖ਼ੁਸ਼ਖ਼ਬਰੀ, ਮਿਲੇਗੀ ਵੱਡੀ ਰਾਹਤ
 


author

Babita

Content Editor

Related News