ਜੱਜ ਸਾਹਿਬ ਦੇ ਘਰੋਂ ਗੈਸ ਸਿਲੰਡਰ ਚੋਰੀ; CCTV ''ਚ ਕੈਦ ਹੋਈ ਪੂਰੀ ਘਟਨਾ
Tuesday, Aug 11, 2026 - 06:56 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਜੂਡੀਸ਼ੀਅਲ ਮੈਜਿਸਟ੍ਰੇਟ ਗੌਰਵ ਗੁਪਤਾ ਦੀ ਰਿਹਾਇਸ਼ ਤੋਂ ਦਿਨ-ਦਿਹਾੜੇ ਗੈਸ ਸਲੰਡਰ ਚੋਰੀ ਹੋ ਗਿਆ। ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸ਼ੰਕਰ ਨੇ ਦੱਸਿਆ ਕਿ ਉਹ ਜੇ.ਐੱਮ. ਆਈ. ਸੀ. ਜੱਜ ਸਾਹਿਬ ਦੇ ਲੁਧਿਆਣਾ ਸਥਿਤ ਨਿਵਾਸ 'ਤੇ ਕੁਕਿੰਗ ਦਾ ਕੰਮ ਕਰਦਾ ਹੈ। ਬੀਤੀ 7 ਅਗਸਤ ਦੀ ਸ਼ਾਮ ਨੂੰ ਤਕਰੀਬਨ 4 ਵਜੇ ਜਦੋਂ ਉਹ ਘਰ ਵਿਚ ਬੱਚਿਆਂ ਨੂੰ ਪੜ੍ਹਾਉਣ ਆਈ ਟਿਊਸ਼ਨ ਟੀਚਰ ਲਈ ਚਾਹ ਬਣਾਉਣ ਲੱਗਿਆ ਤਾਂ ਗੈਸ ਚੂਲ੍ਹਾ ਨਹੀਂ ਬਲ਼ਿਆ। ਜਦੋਂ ਉਸ ਨੇ ਬਾਹਰ ਜਾ ਕੇ ਵੇਖਿਆ ਤਾਂ ਸਿਲੰਡਰ ਆਪਣੀ ਜਗ੍ਹਾ ਤੋਂ ਗਾਇਬ ਸੀ। ਗੈਸ ਸਿਲੰਡਰ ਗਾਇਬ ਵੇਖ ਜਦੋਂ ਸ਼ਿਕਾਇਤਕਰਤਾ ਨੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪੂਰੀ ਵਾਰਦਾਤ ਦਾ ਖ਼ੁਲਾਸਾ ਹੋਇਆ।
ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਦੁਪਹਿਰ ਤਕਰੀਬਨ 3.22 ਵਜੇ ਇਕ ਅਣਪਛਾਤਾ ਵਿਅਕਤੀ ਮੁੱਖ ਗੇਟ ਤੋਂ ਅੰਦਰ ਦਾਖ਼ਲ ਹੋਇਆ ਤੇ ਗੈਸ ਸਿਲੰਡਰ ਚੋਰੀ ਕਰ ਕੇ ਐਕਟਿਵਾ 'ਤੇ ਰੱਖ ਕੇ ਫ਼ਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
