ਪੰਜਾਬ ਵਿਚ ਲਗਾਤਾਰ ਕਰਵਟ ਬਦਲ ਰਿਹਾ ਮੌਸਮ, ਫਿਰ ਜਾਰੀ ਹੋਇਆ ਭਾਰੀ ਮੀਂਹ ਦਾ ਅਲਰਟ

02/03/2024 6:35:38 PM

ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਮੌਸਮ ਆਪਣੇ ਰੰਗ ਦਿਖਾ ਰਿਹਾ ਹੈ। ਸ਼ੁੱਕਰਵਾਰ ਸਵੇਰੇ ਪੰਜਾਬ ਵਿਚ ਕਈ ਥਾਈਂ ਸੰਘਣਾ ਕੋਹਰਾ ਦੇਖਣ ਨੂੰ ਮਿਲਿਆ ਪਰ 10 ਵਜੇ ਦੇ ਕਰੀਬ ਧੁੱਪ ਨਿਕਲਣ ਨਾਲ ਮੌਸਮ ਸਾਫ ਹੋ ਗਿਆ। ਇਸ ਨਾਲ ਜ਼ਿਆਦਾਤਰ ਤਾਪਮਾਨ 16 ਤੋਂ 20 ਡਿਗਰੀ ਦੇ ਦਰਮਿਆਨ ਰਿਹਾ। ਨਿਊਨਤਮ ਪਾਰਾ ਵੀ ਸਭ ਤੋਂ ਘੱਟ ਅੰਮ੍ਰਿਤਸਰ ਵਿਚ 4.8 ਡਿਗਰੀ ਰਿਹਾ। ਫਿਰ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ। 3 ਤੋਂ 5 ਫਰਵਰੀ ਤਕ ਮੀਂਹ ਦਾ ਦੌਰ ਰਹੇਗਾ। 3 ਫਰਵਰੀ ਨੂੰ ਕੁਝ ਥਾਵਾਂ ’ਤੇ ਜਦਕਿ 4 ਅਤੇ 5 ਫਰਵਰੀ ਨੂੰ ਸਵੇਰੇ ਜ਼ਿਆਦਾ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਹੈ। ਇਹ ਬਦਲਾਅ ਵੈਸਟਰਨ ਡਿਸਟਰਬੈਂਸ ਕਰਕੇ ਆਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡਾ ਹਾਦਸਾ, ਨਵਵਿਆਹੇ ਜੋੜੇ ਦੀ ਮੌਕੇ ’ਤੇ ਮੌਤ

ਇਥੇ ਇਹ ਵੀ ਦੱਸਣਯੋਗ ਹੈ ਕਿ 1 ਫਰਵਰੀ ਨੂੰ ਹੋਈ ਭਾਰੀ ਬਾਰਿਸ਼ ਕਾਰਣ ਨਮੀ ਦੀ ਮਾਤਰਾ ਹਵਾ ਵਿਚ ਕਾਫੀ ਜ਼ਿਆਦਾ ਰਹੀ ਹੈ। ਇਸ ਦੇ ਚੱਲਦੇ ਦੂਸਰਾ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ’ਤੇ ਹਵਾ ਵਿਚ ਨਮੀ ਵਧਣ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ। ਜਦਕਿ ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦਾ ਅਨੁਮਾਨ ਹੈ। ਇਸ ਨਾਲ ਤਾਪਮਾਨ ਵੀ ਡਿੱਗੇਗਾ। ਉਥੇ ਹੀ ਹਿਮਾਚਲ ਵਿਚ ਦੋ ਦਿਨ ਦਾ ਮੀਂਹ ਅਤੇ ਬਰਫਬਾਰੀ ਨੇ ਢਾਈ ਮਹੀਨੇ ਤੋਂ ਚੱਲ ਰਹੇ ਸੁੱਕੇ ਨੂੰ ਖ਼ਤਮ ਕਰ ਦਿੱਤਾ ਹੈ। ਵੀਰਵਾਰ ਰਾਤ ਨੂੰ ਵੀ ਹਿਮਾਚਲ ਦੇ 6 ਜ਼ਿਲ੍ਹਿਆਂ ਕੁੱਲੂ, ਲਾਹੌਲ ਸਪਿਤੀ, ਚੰਬਾ, ਸ਼ਿਮਲਾ, ਸਿਰਮੌਰ, ਧਰਮਸ਼ਾਲਾ ਵਿਚ ਵੀ ਬਰਫਬਾਰੀ ਹੋਈ ਹੈ। ਭਾਰੀ ਬਰਫਬਾਰੀ ਕਾਰਣ ਹਿਮਾਚਲ ਦੀਆਂ 720 ਸੜਕਾਂ ਦੀ ਆਵਾਜਾਈ ਲਈ ਬੰਦ ਹਨ। 

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਕੀਤੀ ਸਿਆਸਤ ਛੱਡਣ ਦੀ ਗੱਲ, ਟਵਿੱਟਰ ’ਤੇ ਪਾਈ ਪੋਸਟ

ਅੱਗੇ ਅਜਿਹਾ ਰਹੇਗਾ ਮੌਸਮ

ਪੰਜਾਬ ਅਤੇ ਹਰਿਆਣਾ ਵਿਚ 3 ਫਰਵਰੀ ਨੂੰ ਕੁਝ ਥਾਵਾਂ ’ਤੇ ਅਤੇ 4 ਨੂੰ ਕਈ ਥਾਵਾਂ ’ਤੇ ਜਦਕਿ 5 ਨੂੰ ਇਕ-ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਵਿਚ ਪੱਛਮੀ ਡਿਸਟਰਬੈਂਸ ਕਰਕੇ ਸਰਗਰਮੀ ਸ਼ਨੀਵਾਰ ਦੁਪਹਿਰ ਤੋਂ ਬਾਅਦ ਬਣ ਰਹੀ ਹੈ। ਰਾਤ ਨੂੰ ਪਹਾੜਾਂ ’ਤੇ ਫਿਰ ਤੋਂ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਦੇ ਆਸਾਰ ਹਨ। 6 ਫਰਵਰੀ ਤਕ ਡਬਲਿਊਡੀ ਸਰਗਰਮ ਰਹੇਗਾ। ਇਸ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿਚ ਸਵੇਰੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪੱਛਮੀ ਗੜਬੜੀ ਕਾਰਨ, 5 ਫਰਵਰੀ ਤੱਕ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਰੁਣਾਚਲ ਪ੍ਰਦੇਸ਼ ’ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਰਾਜਸਥਾਨ ਅਤੇ ਉੱਤਰ-ਪੂਰਬੀ ਭਾਰਤ ਦੇ ਪੱਛਮੀ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। । 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News