ਟ੍ਰਾਂਸਪੋਰਟ ਕੰਪਨੀ ਦਾ ਕਰਮਚਾਰੀ 53 ਹਜ਼ਾਰ ਰੁਪਏ ਲੈ ਕੇ ਫਰਾਰ

Tuesday, Oct 03, 2017 - 07:39 AM (IST)

ਟ੍ਰਾਂਸਪੋਰਟ ਕੰਪਨੀ ਦਾ ਕਰਮਚਾਰੀ 53 ਹਜ਼ਾਰ ਰੁਪਏ ਲੈ ਕੇ ਫਰਾਰ

ਚੰਡੀਗੜ੍ਹ,(ਸੁਸ਼ੀਲ)- ਦੜਵਾ ਸਥਿਤ ਟ੍ਰਾਂਸਪੋਰਟ ਕੰਪਨੀ ਦਾ ਕਰਮਚਾਰੀ 53 ਹਜ਼ਾਰ 320 ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਟ੍ਰਾਂਸਪੋਰਟ ਮਾਲਕ ਪੰਚਕੂਲਾ ਸੈਕਟਰ-21 ਨਿਵਾਸੀ ਧੀਰਜ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਉਦਯੋਗਿਕ ਖੇਤਰ ਥਾਣਾ ਪੁਲਸ ਨੇ ਯੂ. ਪੀ. ਸਥਿਤ ਕਾਸ਼ੀ ਨਗਰ ਨਿਵਾਸੀ ਰਾਜੇਸ਼ ਕੁਮਾਰ ਯਾਦਵ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਧੀਰਜ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਚੰਬਾ-ਮਨਾਲੀ ਟ੍ਰਾਂਸਪੋਰਟ ਕੰਪਨੀ ਵਿਚ ਹਿੱਸੇਦਾਰ ਹੈ। ਉਸ ਨੇ ਪਿਛਲੇ ਸਾਲ ਯੂ. ਪੀ. ਨਿਵਾਸੀ ਰਾਜੇਸ਼ ਕੁਮਾਰ ਨੂੰ ਨੌਕਰੀ 'ਤੇ ਰੱਖਿਆ ਸੀ। 24 ਸਤੰਬਰ ਨੂੰ ਰਾਜੇਸ਼ ਨੇ ਕੰਮ 'ਤੇ ਆਉਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਫ਼ੋਨ 'ਤੇ ਰਾਜੇਸ਼ ਨੂੰ ਆਉਣ ਲਈ ਕਿਹਾ, ਜਿਸ ਤੋਂ ਬਾਅਦ 29 ਸਤੰਬਰ ਨੂੰ ਰਾਜੇਸ਼ ਆਇਆ ਤੇ ਦਫ਼ਤਰ ਦੀ ਅਲਮਾਰੀ ਵਿਚ ਰੱਖੀ 53 ਹਜ਼ਾਰ 320 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ।


Related News