ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ

Monday, Sep 04, 2023 - 06:28 PM (IST)

ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ

ਪਟਿਆਲਾ (ਕੰਵਲਜੀਤ) : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਨੇੜਲੇ ਪਿੰਡ ਕਕਰਾਲਾ ਦੇ ਨੌਜਵਾਨ ਸੁਰਿੰਦਰ ਸਿੰਘ ਦੀ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਣ ਅਚਾਨਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਆ ਟੁੱਟਿਆ ਹੈ। ਇਸ ਤੋਂ ਵੀ ਦੁਖਦ ਗੱਲ ਇਹ ਹੈ ਕਿ ਵਿਦੇਸ਼ ਦੀ ਧਰਤੀ ’ਤੇ ਰੋਜ਼ਾਨਾਂ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੇ ਹਨ ਅਤੇ ਕੈਨੇਡਾ ਵਿਚ ਪਿਛਲੇ 36 ਘੰਟਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਦੇ 3 ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਇਕ ਨੌਜਵਾਨ ਪਿੰਡ ਖਰੋੜੀ ਸਰਹਿੰਦ ਰੋਡ ਪਟਿਆਲਾ, ਦੂਜਾ ਅਮਲੋਹ ਦਾ ਜਦਕਿ ਤੀਜਾ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਹਲਕਾ ਸਮਾਣਾ ਦੇ ਪਿੰਡ ਕਕਰਾਲਾ (ਪਟਿਆਲਾ) ਦਾ ਹੈ। ਸੁਰਿੰਦਰ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਰਹਿੰਦਾ ਸੀ ਅਤੇ ਪਿਛਲੀ ਰਾਤ ਹੀ ਪੁਰਾਣੀ ਜਗ੍ਹਾ ਤੋਂ ਘਰ ਬਦਲ ਕੇ ਡਾਊਨ-ਟਾਊਨ ’ਚ ਨਵੇਂ ਘਰ ਵਿਚ ਸ਼ਿਫਟ ਹੋਇਆ ਸੀ, ਜਿੱਥੇ ਪਹਿਲੀ ਹੀ ਰਾਤ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ‘ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ, ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਰਾਂਗਾ ਖ਼ਤਮ’

PunjabKesari

ਪੁੱਤ ਨੂੰ ਬਾਹਰ ਨਹੀਂ ਭੇਜਣਾ ਚਾਹੁੰਦ ਸੀ

ਨੌਜਵਾਨ ਪੁੱਤ ਦੀ ਮੌਤ ’ਤੇ ਅੱਥਰੂ ਵਹਾਉਂਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸਨ ਸਗੋਂ ਪੁਲਸ ਵਿਚ ਭਰਤੀ ਕਰਵਾਉਣਾ ਚਾਹੁੰਦੇ ਸੀ। ਪਰ ਸੁਰਿੰਦਰ ਦਾ ਸੁਫਨਾ ਸੀ ਕਿ ਉਹ ਕੈਨੇਡਾ ਜਾ ਕੇ ਤਰੱਕੀ ਕਰੇ। ਉਨ੍ਹਾਂ ਨੇ ਆਪਣੇ ਪੁੱਤ ਦਾ ਸੁਫਨਾ ਪੂਰਾ ਕਰਨ ਲਈ, ਇਧਰੋਂ ਉਧਰੋਂ ਪੈਸੇ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਜਿਸ ਰਾਤ ਸੁਰਿੰਦਰ ਦੀ ਮੌਤ ਹੋਈ, ਉਸ ਰਾਤ 11.57 ’ਤੇ ਉਨ੍ਹਾਂ ਦੀ ਪੁੱਤ ਨਾਲ ਗੱਲਬਾਤ ਹੋਈ ਸੀ, ਉਸ ਨੇ ਦੱਸਿਆ ਕਿ ਉਹ ਠੀਕ ਠਾਕ ਹੈ ਅਤੇ ਖੁਸ਼ ਸੀ। ਉਸ ਨੇ ਕਿਹਾ ਕਿ ਉਹ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਹੈ ਅਤੇ ਸਵੇਰੇ ਕਮਰੇ ਦੀ ਸੈਟਿੰਗ ਕਰੇਗਾ ਪਰ ਕੀ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ। ਪਰਿਵਾਰ ਨੇ ਪੁੱਤ ਦੀ ਲਾਸ਼ ਲਿਆਉਣ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਭਰਾ ਨੇ ਕੁਹਾੜੀ ਨਾਲ ਵੱਢ ਸੁੱਟੀ ਭੈਣ, ਫਿਰ ਜੋ ਹੋਇਆ ਦੇਖ ਦੰਗ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News