ਦਲਿਤ ਬਸਤੀ ਦੇ ਲੋਕਾਂ ਨੇ ਪਾਵਰਕਾਮ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ

Tuesday, Aug 28, 2018 - 05:55 AM (IST)

ਸੰਗਤ ਮੰਡੀ, (ਮਨਜੀਤ)- ਪਿੰਡ ਗਹਿਰੀ ਬੁੱਟਰ ਦੀ ਦਲਿਤ ਬਸਤੀ ’ਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਦੀ ਸਪਲਾਈ ਨਾ ਆਉਣ ਤੋਂ ਅੱਕੇ ਬਸਤੀ ਦੇ ਲੋਕਾਂ ਵੱਲੋਂ ਸੰਗਤ ਮੰਡੀ ਦੇ ਪਾਵਰਕਾਮ ਸਬ-ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਹਰ ਬਣੀ ਕਾਲੋਨੀ ’ਚ ਪਿਛਲੇ ਤਿੰਨ ਦਿਨ੍ਹਾਂ ਤੋਂ ਬਿਜਲੀ ਗੁੱਲ ਸੀ। ਉਨ੍ਹਾਂ ਦੱਸਿਆ ਕਿ ਜਦ ਬਿਜਲੀ ਆਉਂਦੀ ਸੀ ਤਾਂ ਲੋਡ ਪੈਣ ਕਾਰਨ ਤਾਰ ਸਡ਼ ਜਾਂਦੀ ਸੀ, ਜਿਸ ਕਾਰਨ ਬਿਜਲੀ ਬੰਦ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸੇ ਤੋਂ ਹੀ ਅੱਕੇ ਕਾਲੋਨੀ ਵਾਸੀਆਂ ਵੱਲੋਂ ਅੱਜ ਪਾਵਰਕਾਮ ਸੰਗਤ ਦੇ ਸਬ-ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਆ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਚ ਗੁਰਮੀਤ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਲੋਨੀ ਵਾਸੀ ਮੌਜੂਦ ਸਨ। ਜਦ ਇਸ ਸਬੰਧੀ ਪਾਵਰਕਾਮ ਦੇ ਐੱਸ.ਡੀ.ਓ. ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਲੋਨੀ ’ਚ ਕੇਵਲ ਸਡ਼ ਗਈ ਸੀ ਜਿਸ ਕਾਰਨ ਸਮੱਸਿਆ ਆਈ ਸੀ, ਹੁਣ ਉਹ ਬਦਲ ਦਿੱਤੀ ਗਈ ਹੈ ਤੇ ਬਿਜਲੀ ਚਾਲੂ ਹੋ ਗਈ ਹੈ।  
 


Related News