ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ''ਚ ਰਹਿੰਦੇ 3 ਉਮੀਦਵਾਰਾਂ ਦਾ ਵੀ ਕੀਤਾ ਐਲਾਨ

Thursday, Jan 28, 2021 - 08:45 PM (IST)

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ''ਚ ਰਹਿੰਦੇ 3 ਉਮੀਦਵਾਰਾਂ ਦਾ ਵੀ ਕੀਤਾ ਐਲਾਨ

ਸ੍ਰੀ ਮੁਕਤਸਰ ਸਾਹਿਬ,(ਰਿਣੀ/ਪਵਨ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜ ਸ੍ਰੀ ਮੁਕਤਸਰ ਸਾਹਿਬ ਦੇ ਰਹਿੰਦੇ 3 ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 31 ਵਾਰਡ 'ਚੋਂ 28 ਵਾਰਡਾਂ 'ਚ ਪਹਿਲਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨ ਦਿਤੇ ਹਨ। ਹੁਣ ਰਹਿੰਦੇ 3 ਵਾਰਡਾਂ 'ਚ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਦੱਸਿਆ ਕਿ ਬਕਾਇਆ ਤਿੰਨ ਵਾਰਡਾਂ ਚੋਂ ਵਾਰਡ ਨੰਬਰ 1 ਤੋਂ ਕੁਲਵੰਤ ਕੌਰ, ਵਾਰਡ ਨੰਬਰ 8 ਤੋਂ ਰਣਜੀਤ ਸਿੰਘ ਜੀਤਾ ਅਤੇ ਵਾਰਡ ਨੰਬਰ 19 ਤੋਂ ਸਰੋਜ ਰਾਣੀ ਪਤਨੀ ਵਿਜੇ ਰੁਪਾਣਾ ਸਾਬਕਾ ਕੌਂਸਲਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਵੀ 31 ਚੋਂ 25 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਹਨ। ਜਦਕਿ ਸੱਤਾਧਾਰੀ ਧਿਰ ਕਾਂਗਰਸ ਵੱਲੋਂ ਅਜੇ ਤਕ ਕਿਸੇ ਵੀ ਸੀਟ ਲਈ ਉਮੀਦਵਾਰ ਨਹੀਂ ਐਲਾਨਿਆ ਗਿਆ।


author

Bharat Thapa

Content Editor

Related News