ਮਾਤਮ ''ਚ ਬਦਲੀਆਂ ਜਨਮ ਦਿਨ ਦੀਆਂ ਖ਼ੁਸ਼ੀਆਂ, 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ
Monday, Jul 24, 2023 - 07:00 PM (IST)

ਬਲਾਚੌਰ/ਪੋਜੇਵਾਲ(ਕਟਾਰੀਆ)-ਬਲਾਚੌਰ ਦੇ ਪਿੰਡ ਹਰਮਾ ਬੀਤ ਦੇ ਇਕ 22 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਹਿਲ ਧੀਮਾਨ (22 ਸਾਲ) ਪੁੱਤਰ ਅਮਰੀਕ ਸਿੰਘ ਧੀਮਾਨ ਵਾਸੀ ਹਰਮਾ ਦਾ ਬੀਤੀ ਰਾਤ ਜਨਮ ਦਿਨ ਸੀ। ਜਨਮ ਦਿਨ ਮਨਾਉਣ ਉਪਰੰਤ ਉਹ ਨਜ਼ਦੀਕ ਪੈਂਦੇ ਇਕ ਧਾਰਮਿਕ ਅਸਥਾਨ ਵਿਖੇ ਮੱਥਾ ਟੇਕਣ ਗਿਆ ਸੀ, ਜਿੱਥੇ ਛੱਤ ’ਤੇ ਘੁੰਮ ਰਹੇ ਬਾਂਦਰਾਂ ਨੂੰ ਪ੍ਰਸ਼ਾਦ ਪਾਉਣ ਲਈ ਗਿਆ ਅਤੇ ਉਥੇ ਪਈ ਇਕ ਤਾਰ ਨਾਲ ਅਰਥ ਹੋਣ ’ਤੇ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅੱਜ ਵੱਡੀ ਗਿਣਤੀ ਸਾਹਿਲ ਧੀਮਾਨ ਨੂੰ ਹਰਮਾ ਦੇ ਸ਼ਮਸ਼ਾਨ ਘਾਟ ਵਿਖੇ ਅਤਿੰਮ ਵਿਦਾਈ ਦਿੱਤੀ ਗਈ।
ਇਹ ਵੀ ਪੜ੍ਹੋ- ਫਿਲੌਰ 'ਚ ਵੱਡੀ ਵਾਰਦਾਤ, ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ