ਨਾਜਾਇਜ਼ ਸਬੰਧਾਂ ਦਾ ਖ਼ੌਫਨਾਕ ਅੰਤ, ਬਲੈਕਮੇਲ ਕਰ ਰਹੀ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

Saturday, Feb 10, 2024 - 06:21 PM (IST)

ਨਾਜਾਇਜ਼ ਸਬੰਧਾਂ ਦਾ ਖ਼ੌਫਨਾਕ ਅੰਤ, ਬਲੈਕਮੇਲ ਕਰ ਰਹੀ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

ਬੁਢਲਾਡਾ (ਬਾਂਸਲ) : ਜ਼ਬਰਦਸਤੀ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਨ ਤੋਂ ਅੱਕੇ ਦੋਸਤ ਨੇ ਆਪਣੀ ਹੀ ਵਿਆਹੁਤਾ ਸਹੇਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਾਸੀ ਦਿਆਲਪੁਰਾ ਦਾ ਬੀਰਪਾਲ ਕੌਰ ਨਾਲ ਨਾਜਾਇਜ਼ ਸੰਬੰਧ ਸਨ। ਇਸ ਦੌਰਾਨ ਬੀਰਪਾਲ ਕੌਰ ਵੱਲੋਂ ਲਗਾਤਾਰ ਉਸਨੂੰ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਕੇ ਦਬਾਅ ਬਣਾ ਰਹੀ ਸੀ ਕਿ ਤੂੰ ਮੈਨੂੰ ਆਪਣੇ ਘਰ ਲੈ ਕੇ ਜਾ ਅਤੇ ਆਪਣੀ ਪਤਨੀ ਨੂੰ ਤਾਲਾਕ ਦੇ, ਨਹੀਂ ਤਾਂ ਮੈਂ ਤੇਰੇ ਖ਼ਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾਂਵਾਗੀ। ਇਸ ਤੋਂ ਅੱਕੇ ਹੋਏ ਮਨਦੀਪ ਸਿੰਘ ਨੇ ਆਪਣੀ ਸਹੇਲੀ ਦਾ ਰੱਲੀ ਵਾਲੀ ਨਹਿਰ ਨਜ਼ਦੀਕ ਗਲਾ ਘੁੱਟ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਪਟਿਆਲਾ ’ਚ ਖ਼ਤਰਨਾਕ ਗੈਂਗ ਗ੍ਰਿਫ਼ਤਾਰ, ਟਾਰਗੇਟ ’ਤੇ ਸੀ ਜਲੰਧਰ-ਲੁਧਿਆਣਾ

ਦੂਜੇ ਪਾਸੇ ਪੁਲਸ ਨੂੰ ਪਿਛਲੇ ਦਿਨੀਂ ਰੱਲੀ ਨਹਿਰ ਨਜ਼ਦੀਕ ਸਰ੍ਹੋਂ ਦੇ ਖੇਤਾਂ ਵਿਚੋਂ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਹਿਚਾਣ ਬੀਰਪਾਲ (28 ਸਾਲਾ) ਪਤਨੀ ਬਲਵਿੰਦਰ ਸਿੰਘ ਦਿਆਲਪੁਰਾ ਵਜੋਂ ਹੋਈ। ਐੱਸ. ਐੱਚ. ਓ. ਸਿਟੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਬੀਰਪਾਲ ਕੌਰ ਦੇ ਪਤੀ ਬਲਵਿੰਦਰ ਸਿੰਘ ਦੇ ਬਿਆਨ ਮੁਤਾਬਿਕ ਦੱਸਿਆ ਕਿ ਉਸਦੀ ਪਤਨੀ ਦਾ ਮਨਦੀਪ ਸਿੰਘ ਦਿਆਲਪੁਰਾ (30 ਸਾਲਾ) ਨਾਲ ਨਾਜਾਇਜ਼ ਸੰਬੰਧ ਸਨ। ਇਸ ਸੰਬੰਧੀ ਕਈ ਵਾਰ ਪਿੰਡ ਪੱਧਰ ’ਤੇ ਪੰਚਾਇਤੀ ਤੌਰ ’ਤੇ ਸਮਾਝਿਆ ਗਿਆ ਸੀ। ਪ੍ਰੰਤੂ ਇਨ੍ਹਾਂ ਦੇ ਸੰਬੰਧ ਲਗਾਤਾਰ ਜਾਰੀ ਸਨ। ਉਕਤ ਨੇ ਦੱਸਿਆ ਕਿ ਉਸਦੀ ਪਤਨੀ ਮਨਦੀਪ ਸਿੰਘ ਦੇ ਮੋਟਰ ਸਾਈਕਲ ’ਤੇ ਗਈ ਸੀ। ਪੁਲਸ ਨੇ ਮਨਦੀਪ ਸਿੰਘ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿੱਥੇ ਅਦਾਲਤ ਅਦਾਲਤ ਵੱਲੋਂ ਉਸਨੂੰ 2 ਦਿਨਾਂ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਬੀਅਰ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਲੱਗ ਸਕਦਾ ਹੈ ਵੱਡਾ ਝਟਕਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News