ਹੈਰੋਇਨ ਸਮੱਗਲਰ ਤੇ ਕਰਿਆਨੇ ਦੀ ਦੁਕਾਨ ਦਾ ਮਾਲਕ ਨਸ਼ੇ ਵਾਲੇ ਪਦਾਰਥਾਂ ਸਣੇ ਗ੍ਰਿਫਤਾਰ

Thursday, Jun 28, 2018 - 06:53 AM (IST)

ਹੈਰੋਇਨ ਸਮੱਗਲਰ ਤੇ ਕਰਿਆਨੇ ਦੀ ਦੁਕਾਨ ਦਾ ਮਾਲਕ ਨਸ਼ੇ ਵਾਲੇ ਪਦਾਰਥਾਂ ਸਣੇ ਗ੍ਰਿਫਤਾਰ

ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ ਨੇ ਹੈਰੋਇਨ ਤੇ ਨਸ਼ੇ ਵਾਲੇ ਪਾਊਡਰ ਸਮੇਤ ਹੈਰੋਇਨ ਸਮੱਗਲਰ ਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਹੈਰੋਇਨ ਤੇ ਨਸ਼ੇ ਵਾਲਾ ਪਾਊਡਰ ਵੇਚਣ ਲਈ ਗਾਹਕ ਦੇ ਇੰਤਜ਼ਾਰ 'ਚ ਸੀ ਕਿ ਸੀ. ਆਈ. ਏ. ਸਟਾਫ ਨੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ। ਸੀ. ਆਈ. ਏ. ਸਟਾਫ ਦੇ ਇੰਚਾਰਜ ਅਜੇ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬ੍ਰਹਮ ਲਾਲ ਨੂੰ ਸੂਚਨਾ ਮਿਲੀ ਸੀ ਕਿ 2 ਨੌਜਵਾਨ ਹੈਰੋਇਨ ਵੇਚਣ ਲਈ ਇਕ ਕਾਲਜ ਕੋਲ ਖੜ੍ਹੇ ਹਨ। ਏ. ਐੱਸ. ਆਈ. ਨੇ ਆਪਣੀ ਟੀਮ ਸਮੇਤ ਮੌਕੇ 'ਤੇ ਛਾਪੇਮਾਰੀ ਕਰ ਕੇ ਸ਼ੱਕੀ ਹਾਲਤ 'ਚ ਖੜ੍ਹੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਪਛਾਣ ਸੋਨੂੰ ਗਿੱਲ ਉਰਫ ਰੌਕੀ ਪੁੱੱਤਰ ਗੁਲਜ਼ਾਰ ਸਿੰਘ ਤੇ ਜਤਿਨ ਉਰਫ ਜੈਂਸੀ ਪੁੱਤਰ ਰਾਜੇਸ਼ ਦੋਵੇਂ ਵਾਸੀ ਨਿਊ ਸੰਤੋਖਪੁਰਾ ਵਜੋਂ ਹੋਈ। ਤਲਾਸ਼ੀ ਲੈਣ 'ਤੇ ਸੋਨੂੰ ਕੋਲੋਂ 60 ਗ੍ਰਾਮ ਹੈਰੋਇਨ ਤੇ 100 ਗ੍ਰਾਮ ਨਸ਼ੇ ਵਾਲਾ ਪਾਊਡਰ ਜਦਕਿ ਜਤਿੰਦਰ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਅਨੁਸਾਰ ਸੋਨੂੰ ਖਿਲਾਫ ਪਹਿਲਾਂ ਵੀ ਥਾਣਾ ਨੰ. 6 'ਚ ਕੇਸ ਦਰਜ ਹਨ, ਜਿਨ੍ਹਾਂ 'ਚ ਉਹ ਭਗੌੜਾ ਸੀ।   ਜਤਿਨ ਖੁਦ ਕਰਿਆਨਾ ਦੁਕਾਨ ਦਾ ਮਾਲਕ ਹੈ। 
ਦੋਵੇਂ ਅੰਮ੍ਰਿਤਸਰ ਤੇ ਕਪੂਰਥਲਾ ਤੋਂ ਹੈਰੋਇਨ ਲੈ ਕੇ ਆਉਂਦੇ ਸਨ। ਦੋਵੇਂ ਹੈਰੋਇਨ ਪੀਣ ਦੇ ਵੀ ਆਦੀ ਹਨ। ਪੁਲਸ ਨੇ ਸੋਨੂੰ ਤੇ ਜਤਿਨ ਖਿਲਾਫ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਵੀਰਵਾਰ ਨੂੰ ਦੋਵਾਂ ਨੂੰ ਕੋਰਟ 'ਚ ਪੇਸ਼ ਕਰੇਗੀ।


Related News