NIA ਨੇ ਬੰਬ ਧਮਾਕੇ ’ਚ ਨਾਮਜ਼ਦ ਮੁਲਜ਼ਮ ਦੀ ਜ਼ਮੀਨ ’ਤੇ ਲਗਾਇਆ ਕੁਰਕੀ ਦਾ ਨੋਟਿਸ
Tuesday, Jan 30, 2024 - 09:04 AM (IST)

ਤਰਨਤਾਰਨ (ਰਮਨ ਚਾਵਲਾ) - 4 ਸਤੰਬਰ 2019 ਨੂੰ ਜ਼ਿਲੇ ਦੇ ਪਿੰਡ ਪੰਡੋਰੀ ਗੋਲਾ ਵਿਖੇ ਇਕ ਖਾਲੀ ਪਲਾਟ ’ਚ ਹੋਏ ਜ਼ਬਰਦਸਤ ਧਮਾਕੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ’ਚ ਐੱਨ.ਆਈ.ਏ ਦੀ ਵਿਸ਼ੇਸ਼ ਅਦਾਲਤ ਮੁਹਾਲੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਬੰਬ ਧਮਾਕੇ ’ਚ ਨਾਮਜ਼ਦ ਮੁਲਜ਼ਮ ਗੁਰਜੰਟ ਸਿੰਘ ਦੀ 2 ਕਨਾਲ 4 ਮਰਲੇ ਜ਼ਮੀਨ ਦੀ ਕੁਰਕੀ ਦਾ ਫੁਰਮਾਨ ਜਾਰੀ ਕਰਦੇ ਹੋਏ ਨੋਟਿਸ ਲਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏਜੰਸੀ ਨੇ ਬੰਬ ਧਮਾਕੇ ’ਚ ਕਥਿਤ ਸ਼ਮੂਲੀਅਤ ਲਈ 9 ਨੌਜਵਾਨਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਨ੍ਹਾਂ ’ਚੋਂ 2 ਵਿਅਕਤੀ ਜੋ ਇਸ ਦਹਿਸ਼ਤੀ ਸਾਜਿਸ਼ ’ਚ ਸ਼ਾਮਿਲ ਸਨ ਮਾਰੇ ਗਏ ਸਨ। ਚਾਰਜਸ਼ੀਟ ’ਚ ਸ਼ਾਮਿਲ ਵਿਅਕਤੀਆਂ ’ਚ ਬਿਕਰਮਜੀਤ ਸਿੰਘ, ਮੱਸਾ ਸਿੰਘ, ਹਰਜੀਤ ਸਿੰਘ, ਗੁਰਜੰਟ ਸਿੰਘ (ਜਿਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ) ਅਤੇ ਮਨਪ੍ਰੀਤ ਸਿੰਘ ਸਾਰੇ ਵਾਸੀ ਤਰਨਤਾਰਨ, ਚੰਨਦੀਪ ਸਿੰਘ ਗੁਰਦਾਸਪੁਰ, ਮਲਕੀਤ ਸਿੰਘ ਅਤੇ ਅਮਰਜੀਤ ਸਿੰਘ ਅੰਮ੍ਰਿਤਸਰ ਅਤੇ ਇਕ ਨਾਬਾਲਿਗ ਸੀ। ਇਸ ਮਾਮਲੇ ਵਿਚ ਐੱਨ.ਆਈ.ਏ. ਵਲੋਂ ਸਾਰੀ ਜਾਂਚ ਆਪਣੇ ਹੱਥਾਂ ’ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ
ਬੀਤੀ 15 ਜਨਵਰੀ ਨੂੰ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਮੁਹਾਲੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਯੂ.ਏ.ਪੀ.ਏ. ਦੀ ਧਾਰਾ 33 ਇਕ ਦੇ ਹਿਸਾਬ ਨਾਲ ਗੁਰਜੰਟ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਬੱਚਡ਼ੇ ਜ਼ਿਲਾ ਤਰਨਤਾਰਨ ਦੀ ਕੁੱਲ ਰਕਬਾ 2 ਕਨਾਲ 4 ਮਰਲੇ ਜ਼ਮੀਨ ਦੀ ਕੁਰਕੀ ਕਰਨ ਦਾ ਫੁਰਮਾਨ ਜਾਰੀ ਕਰਦੇ ਹੋਏ ਨੋਟਿਸ ਲਗਾ ਦਿੱਤਾ ਗਿਆ ਹੈ। ਇੱਥੇ ਇਹ ਦੱਸਣਾ ਹੋਵੇਗਾ ਕਿ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਜਬਰਦਸਤ ਧਮਾਕਾ ਹੋਣ ਤੋਂ ਬਾਅਦ ਸਦਾ ਲਈ ਚਲੀ ਗਈ ਹੈ।
ਇਹ ਵੀ ਪੜ੍ਹੋ : ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8